ਹਰਿਆਣਾ ‘ਚ ਚੌਟਾਲਿਆਂ ਨੂੰ ਛੱਡ ਆਖਰ ਭਾਜਪਾ ਨਾਲ ਮਿਲਿਆ ਅਕਾਲੀ ਦਲ

1291

ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ। ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ। ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਕਾਲੀ ਦਲ ਨਾਲ ਗਠਜੋੜ ਬਾਰੇ ਵੀ ਦੱਸਿਆ। ਉਨ੍ਹਾਂ ਨੇ ਨਰਵਾਣਾ ਵਿੱਚ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਹਰਿਆਣਾ ਪ੍ਰਧਾਨ ਸ਼ਰਨਜੀਤ ਸਿੰਘ ਸੌਂਧਾ ਨਾਲ ਰਲਕੇ ਪ੍ਰੈੱਸ ਕਾਨਫਰੰਸ ਦੌਰਾਨ ਗਠਜੋੜ ਦਾ ਐਲਾਨ ਕੀਤਾ ਹੈ।
ਪਿਛਲੀ ਵਾਰ ਬਾਦਲਾਂ ਦੇ ਪੁਰਾਣੇ ਮਿੱਤਰ ਚੌਟਾਲਿਆਂ ਦੀ ਪਾਰਟੀ ਇਨੈਲੋ ਨਾਲ ਰਲ ਕੇ ਅਕਾਲੀ ਦਲ ਨੇ ਚੋਣਾਂ ਲੜੀਆਂ ਸਨ। ਇਸ ਵਾਰ ਅਕਾਲੀ ਦਲ ਨੇ ਇਕੱਲਿਆਂ ਹਰਿਆਣਾ ਵਿੱਚ ਨਿੱਤਤਰਨ ਦਾ ਐਲਾਨ ਕੀਤਾ ਸੀ, ਜੋ ਇੰਨਾ ਸੌਖਾ ਨਹੀਂ ਸੀ ਜਾਪਦਾ। ਉੱਧਰ, ਚੌਟਾਲਾ ਪਰਿਵਾਰ ਦੇ ਪਾਟੋਧਾੜ ਹੋਣ ਤੇ ਨਵੀਂ ਪਾਰਟੀ ਬਣਨ ਨਾਲ ਹੁਣ ਅਕਾਲੀ ਦਲ ਨੇ ਵੀ ਭਾਜਪਾ ਨਾਲ ਰਲ਼ਣ ਦਾ ਮਨ ਬਣਾ ਲਿਆ।

Real Estate