ਸੰਗਰੂਰ ਤੋਂ ਕੇਵਲ ਸਿੰਘ ਢਿਲੋਂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ ਬਣੇ ਕਾਂਗਰਸ ਦੇ ਉਮੀਦਵਾਰ

1184

ਬਾਕੀ ਰਹਿੰਦੀਆਂ ਪੰਜਾਬ ਦੀਆਂ ਚਾਰ ਸੀਟਾਂ ਵਿੱਚੋਂ ਦੋ ਲਈ ਕਾਂਗਰਸ ਨੇ ਅੰਤਿਮ ਫ਼ੈਸਲਾ ਲੈਦਿਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਅਨੰਦਪੁਰ ਸਾਹਿਬ ਤੇ ਸੰਗਰੂਰ ਸੀਟਾਂ ਲਈ ਦੋ ਨਾਂਵਾਂ ਉੱਤੇ ਮੋਹਰ ਲਾ ਦਿੱਤੀ। ਅਨੰਦਪੁਰ ਸਾਹਿਬ ਲਈ ਮਨੀਸ਼ ਤਿਵਾਰੀ ਤੇ ਸੰਗਰੂਰ ਸੀਟ ਲਈ ਕੇਵਲ ਸਿੰਘ ਢਿਲੋਂ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਹਨ। ਹੁਣ ਸੰਗਰੂਰ ਸੀਟ ਉੱਤੇ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ ਕਿਉਂਕਿ ਇੱਥੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਜੱਸੀ ਜਸਰਾਜ (ਪੰਜਾਬੀ ਗਾਇਕ) ਚੋਣ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੀ ਚੋਣ–ਮੈਦਾਨ ਵਿੱਚ ਨਿੱਤਰੇ ਹੋਏ ਹਨ।

Real Estate