ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ-ਬੀਤੇ ਬੁੱਧਵਾਰ ਸ਼ਾਮ ਨੂੰ ਇਕ 33 ਸਾਲ ਦਾ ਵਿਅਕਤੀ ਕ੍ਰਾਈਸਟਚਰਚ ਵਿਖੇ ਅਲ ਨੂਰ ਮਸਜਿਦ ਦੇ ਬਾਹਰ ਮੁਸਲਮਾਨਾਂ ਨੂੰ ਮੰਦਾ ਬੋਲਦਾ ਅਤੇ ਗਾਲਾਂ ਕੱਢਦਾ ਵੇਖਿਆ ਗਿਆ ਸੀ। ਇਹ ਓਹੀ ਮਸਜਿਦ ਹੈ ਜਿੱਥੇ 15 ਮਾਰਚ ਨੂੰ ਇਕ ਅੱਤਵਾਦੀ ਬਿਰਤੀ ਵਾਲੇ ਆਸਟਰੇਲੀਅਨ ਗੋਰੇ ਨੇ 43 ਲੋਕਾਂ ਨੂੰ ਮਾਰ ਮੁਕਾਇਆ ਸੀ। ਅੱਜ ਪੁਲਿਸ ਨੇ ਗਾਲਾਂ ਕੱਢਣ ਵਾਲੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੱਲ੍ਹ ਕ੍ਰਾਈਸਟਟਰਚ ਦੀ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਵਿਅਕਤੀ ਉਸ ਦਿਨ ਪੁਲਿਸ ਨਾਲ ਕੁਝ ਵਾਰਤਾਲਾਪ ਕਰਕੇ ਖਿਸਕ ਗਿਆ ਸੀ ਅਤੇ ਇਸਨੇ ਜੋ ਟੀ-ਸ਼ਰਟ ਪਾਈ ਹੋਈ ਸੀ ਉਸਦੇ ਪਿੱਛੇ ਲਿਖਿਆ ਸੀ ‘ਟਰੰਪ ਫਾਰ ਨਿਊਜ਼ੀਲੈਂਡ’। ਇਸਨੇ ਇਹ ਵੀ ਕਿਹਾ ਸੀ ਕਿ ਸਾਰੇ ਮੁਸਲਮਾਨ ਅੱਤਵਾਦੀ ਹਨ। ਪੁਲਿਸ ਨੂੰ ਉਸ ਵੇਲੇ ਕੀ ਕਾਰਵਾਈ ਕਰਨੀ ਸੀ? ਬਾਰੇ ਵੀ ਗੱਲਬਾਤ ਜਾਰੀ ਹੈ। ਪੁਲਿਸ ਨੇ ਹੁਣ ਇਸ ਸਾਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਦੋਸ਼ੀ ਉਤੇ ਸੰਗੀਨ ਦੋਸ਼ ਵੀ ਲਾਏ ਜਾ ਸਕਦੇ ਹਨ। ਕੁਝ ਲੋਕਾਂ ਨੇ ਸ਼ੋਸ਼ਲ ਮੀਡੀਆ ਉਤੇ ਉਸ ਸਖਸ਼ ਦੀ ਫੋਟੋ ਵੀ ਪਾ ਦਿੱਤੀ ਸੀ ਜੋ ਮੰਦਾ ਬੋਲਦਾ ਸੀ। ਪੁਲਿਸ ਨੇ ਵੀ ਤਸਵੀਰ ਪਾ ਕੇ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਤਾਂ ਕਿ ਉਸਨੂੰ ਲੱਭਿਆ ਜਾ ਸਕੇ।
ਮਸਜਿਦ ਦੇ ਬਾਹਰ ਟਰੰਪ ਦੀ ਫੋਟੋ ਵਾਲੀ ਟੀ-ਸ਼ਰਟ ਪਾ ਮੁਸਲਮਾਨਾਂ ਨੂੰ ਮੰਦਾ ਬੋਲਣ ਵਾਲਾ ਫੜਿਆ
Real Estate