ਸਾਹਿਤ ਸਭਾ ਦੀ ਮੀਟਿੰਗ ’ਚ ਸ੍ਰੀ ਖੀਵਾ ਨੇ ਵੀਅਤਨਾਮ ਬਾਰੇ ਜਾਣਕਾਰੀ ਦਿੱਤੀ

3272

ਬਠਿੰਡਾ/ 10 ਅਪਰੈਲ/ ਬਲਵਿੰਦਰ ਸਿੰਘ ਭੁੱਲਰ
ਪਿਛਲੀ ਅੱਧੀ ਸਦੀ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮਹੀਨਾਵਾਰ ਇਕੱਤਰਤਾ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਤਹਿਤ ਟੀਚਰਜ ਹੋਮ ਵਿਖੇ ਹੋਈ। ਮੀਟਿੰਗ ਦੌਰਾਨ ਜਸਪਾਲ ਮਾਨਖੇੜਾ ਵੱਲੋਂ ਹਾਜਰੀਨ ਨੂੰ ਜੀਅ ਆਇਆਂ ਕਹਿਣ ਤੋਂ ਬਾਅਦ ਸਭਾ ਦੇ ਜਨਰਲ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੀ 2019 ਤੋਂ 2022 ਦੀ ਟਰਮ ਦੀ ਚੋਣ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਸਭਾ ਦੀ ਚੋਣ 22 ਸਤੰਬਰ 2019 ਨੂੰ ਪਹਿਲਾਂ ਵਾਂਗ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ। ਸਭਾ ਦਾ ਜਨਰਲ ਇਜਲਾਸ 3 ਸਤੰਬਰ 2019 ਨੂੰ ਅਤੇ ਮੈਂਬਰਸਿਪ ਦੀ ਆਖਰੀ ਮਿਤੀ 21 ਜੁਲਾਈ 2019 ਹੋਵੇਗੀ।
ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਜਰੀਨ ਨੂੰ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਦੀ ਸੌ ਸਾਲਾ ਸ਼ਤਾਬਦੀ ਦੀ ਤਿਆਰੀ ਸਬੰਧੀ ਦੱਸਿਆ ਕਿ 13 ਅਪਰੈਲ ਨੂੰ ਟੀਚਰਜ ਹੋਮ ਤੋਂ ਸਵੇਰੇ ਛੇ ਵਜੇ ਅਮ੍ਰਿਤਸਰ ਲਈ ਬੱਸ ਰਵਾਨਾ ਹੋਵੇਗੀ। ਇਸਤੋਂ ਪਹਿਲਾਂ ਡਾ: ਲਾਭ ਸਿੰਘ ਖੀਵਾ ਨੇ ਆਪਣੀ ਵੀਅਤਨਾਮ ਦੇਸ਼ ਦੀ ਯਾਤਰਾ ਵਾਰੇ ਵਿਸਥਾਰ ’ਚ ਗੱਲ ਕਰਦਿਆਂ ਕਿਹਾ ਕਿ ਉਹ ‘ਪੋਲਿਟਰੀ ਫਾਰ ਪੀਜ’ ਨਾਮਕ ਸੰਸਥਾ ਦੇ ਸੱਦੇ ਤੇ ਕਾਵਿ ਉਚਾਰਣ ਵਿੱਚ ਭਾਗ ਲੈਣ ਲਈ ਆਪਣੀ
ਪਤਨੀ ਸੱਚਪ੍ਰੀਤ ਕੌਰ ਨਾਲ ਵੀਅਤਨਾਮ ਗਿਆ ਸੀ। ਇੱਕ ਭਾਸ਼ਾ, ਇੱਕ ਪਾਰਟੀ, ਇੱਕ ਅਖ਼ਬਾਰ ਵਾਲੇ ਕਮਿਊਨਿਸਟ ਮੁਲਕ ਵਿੱਚ ਉਸ ਨੂੰ ਇੱਕ ਵੀ ਮੰਗਤਾ ਅਤੇ ਨਸ਼ੇੜੀ ਦਿਖਾਈ ਨਹੀਂ ਦਿੱਤਾ। ਵੀਅਤਨਾਮੀ ਲੋਕ ਅੰਗਰੇਜੀ ਭਾਸ਼ਾ ਤੋਂ ਕੋਰੇ ਹੋਣ ਕਰਕੇ ਉਹਨਾਂ ਨੂੰ ਸੰਪਰਕ ਸਾਧਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਭਾਸ਼ਾ ਦੀ ਸਮੱਸਿਆ ਕਾਰਨ ਵਪਾਰ ਵਿੱਚ ਪਛੜਣ ਵਾਲੇ ਇਸ ਮੁਲਕ ਦੀ ਸਰਕਾਰ ਹੁਣ ਆਪਣੇ ਵਿਦਿਆਰਥੀਆਂ ਨੂੰ ਜੈਪਨੀ, ਫ੍ਰੈਂਚ ਅਤੇ ਅੰਗਰੇਜੀ ਭਾਸ਼ਾਵਾਂ ਦਾ ਗਿਆਨ ਵੀ ਦੇ ਰਹੀ ਹੈ। ਇਸ ਮੌਕੇ ਸ੍ਰੀਮਤੀ ਸੱਚਪ੍ਰੀਤ ਕੌਰ ਨੇ ਆਪਣੀ ਯਾਤਰਾ ਦੇ ਅਨਭਂਵ ਸਾਂਝੇ ਕਰਦਿਆਂ ਵੀਅਤਨਾਮ ਦੇ ਕੰਮ ਸੱਭਿਆਚਾਰ ਅਤੇ ਸਾਫ਼ ਸੁਥਰੇ ਵਾਤਾਵਰਣ ਦਾ ਉਚੇਚਾ ਜ਼ਿਕਰ ਕੀਤਾ।
ਸਭਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਉਘੇ ਵਿਅੰਗ ਅਤੇ ਪ੍ਰਵਾਸੀ ਲੇਖਕ ਮੰਗਤ ਕੁਲਜਿੰਦ ਨੇ ਅਮਰੀਕਾ ਵਾਰੇ ਆਪਣੇ ਟਿੱਪਣੀ ’ਚ ਕਿਹਾ ਕਿ ਸਾਮਰਾਜੀ ਅਮਰੀਕਾ ਦੇਸ ਦੀ ਆਰਥਿਕਤਾ ਭਾਵੇਂ ਹਥਿਆਰਾਂ ਆਦਿ ਦੇ ਲੁੱਟ ਅਧਾਰਿਤ ਵਪਾਰ ਤੇ ਹੈ ਪਰ ਫਿਰ ਵੀ ਉਹਨਾਂ ਦੀ ਤਰੱਕੀ ਦਾ ਰਾਜ਼ ਸਮੇਂ ਦੀ ਠੀਕ ਵਰਤੋਂ ਅਤੇ ਕੰਮ ਸੱਭਿਆਚਾਰ ਕਰਕੇ ਵੀ ਹੈ। ਇਸ ਮੌਕੇ ਉਹਨਾਂ ਆਪਣਾ ਤ੍ਰੈਮਾਸਿਕ ਮੈਗਕਜੀਨ ‘ਸਬਦ ਤ੍ਰਿਝਣ’ ਦੀ ਹਾਜ਼ਰ ਦਾ ਲਖਕਾਂ ਹੱਥੋਂ ਲੋਕ ਅਰਪਣ ਕਰਵਾਇਆ। ਇਸ ਮੌਕੇ ਡਾ: ਲਾਭ ਸਿੰਘ ਖੀਵਾ ਨੂੰ ਉਹਨਾਂ ਦੀ ਯਾਤਰਾ ਸਬੰਧੀ ਰਾਜਪਾਲ ਸਿੰਘ, ਜੇ ਸੀ ਪਰਿੰਦਾ, ਦਮਜੀਤ ਦਰਸ਼ਨ, ਸੁਰਿੰਦਰਪ੍ਰੀਤ ਘਣੀਆਂ ਆਦਿ ਲੇਖਕਾਂ ਨੇ ਸੰਕਾ ਨਵਿਰਤੀ ਲਈ ਭਾਵਖਪੂਰਣ ਸਵਾਲ ਵੀ ਪੁੱਛੇ। ਇੱਕ ਮਤੇ ਰਾਹੀਂ ਇਸ ਮੌਕੇ ਸਭਾ ਦੇ ਕਾਨੂੰਨੀ ਸਲਾਹਕਾਰ ਅਤੇ ਪ੍ਰਸਿੱਧ ਸ਼ਾਇਰ ਕੰਵਲਜੀਤ ਕੁਟੀ ਦੇ ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਨਦਾਰ ਢੰਗ ਨਾਲ ਪ੍ਰਧਾਨ ਚੁਣੇ ਜਾਣ ਤੇ ਵਧਾਈ ਵੀ ਦਿੱਤੀ ਗਈ। ਮੀਟਿੰਗ ਦੇ ਅਖੀਰ ’ਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਜੀਤਪਾਲ ਸਿੰਘ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੀਟਿੰਗ ਸਮੇਂ ਸਭਾ ਦੇ ਸਰਪ੍ਰਸਤ ਸ੍ਰੀ ਗੁਰਦੇਵ ਖੋਖਰ, ਹਰਬੰਸ ਸਿੰਘ ਬਰਾੜ, ਰਣਬੀਰ ਰਾਣਾ, ਡਾ: ਰਵਿੰਦਰ ਸੰਧੂ, ਅਮਰ ਸਿੰਘ ਸਿੱਧੂ, ਤੇਜਾ ਸਿੰਘ ਪੇਮੀ, ਅਗਾਜ਼ਬੀਰ, ਦਿਲਬਾਗ ਸਿੰਘ, ਲਛਮਣ ਸਿੰਘ ਮਲੂਕਾ, ਰਣਜੀਤ ਸਿੰਘ ਗੌਰਵ, ਲੀਲਾ ਸਿੰਘ ਆਦਿ ਹਾਜਰ ਸਨ।

Real Estate