ਮੋਦੀ ਵੱਲੋਂ ਫੌਜੀ ਹਮਲਿਆਂ ਤੇ ਸਹੀਦ ਜਵਾਨਾਂ ਦਾ ਨਾਂ ਵਰਤਣਾ ਆਦਰਸ਼ ਚੋਣ ਜਾਬਤੇ ਦੀ ਉਲੰਘਣਾ- ਸੀ ਪੀ ਆਈ ਐੱਮ

969

ਬਠਿੰਡਾ/ 11 ਅਪਰੈਲ/ ਬਲਵਿੰਦਰ ਸਿੰਘ ਭੁੱਲਰ

ਮੋਦੀ ਵੱਲੋਂ ਬਾਲਾਕੋਟ ਤੇ ਪੁਲਵਾਮਾ ਹਮਲਿਆਂ ਅਤੇ ਫੌਜ ਦੇ ਜਵਾਨਾਂ ਸਹੀਦਾਂ ਦਾ ਨਾਂ ਵਰਤ ਕੇ ਲੋਕ ਸਭਾ ਲਈ ਵੋਟਾਂ ਹਾਸਲ ਕਰਨ ਦੇ ਯਤਨ ਆਦਰਸ਼ ਚੋਣ ਜਾਬਤੇ ਦੀ ਉ¦ਘਣਾ ਹੈ, ਜਿਸ ਸਬੰਧੀ ਚੋਣ ਕਮਿਸਨ ਵੱਲੋਂ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵਿਚਾਰ ਸੀ ਪੀ ਆਈ ਐ¤ਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕਾ: ਸੇਖੋਂ ਨੇ ਕਿਹਾ ਕਿ ਪਿਛਲੇ ਦਿਨ ਮਹਾਰਾਸ਼ਟਰ ਵਿਖੇ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਾਲਾਕੋਟ ਤੇ ਪੁਲਵਾਮਾ ਹਮਲਿਆਂ ਦੀਆਂ ਘਟਨਾਵਾਂ ਅਤੇ ਫੌਜੀ ਜਵਾਨਾਂ ਦੀਆਂ ਸਹਾਦਤਾਂ ਦਾ ਜ਼ਿਕਰ ਕਰਦਿਆਂ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ, ਜੋ ਅਤੀ ਨਿੰਦਣਯੋਗ ਮਾਮਲਾ ਹੈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਹੁਤ ਨੀਵੇਂ ਪੱਧਰ ਦੀ ਘਟਨਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਫੌਜ ਦੇ ਬਹਾਦਰ ਜਵਾਨਾਂ ਦੀਆਂ ਸਹਾਦਤਾਂ ਤੇ ਕਾਰਵਾਈਆਂ ਦੀ ਸਿਆਸੀ ਲਾਹਾ ਲੈਣ ਤੇ ਵੋਟਾਂ ਹਾਸਲ ਕਰਨ ਲਈ ਵਰਤੋਂ ਕਰਨਾ ਆਦਰਸ਼ ਚੋਣ ਜਾਬਤੇ ਦੀ ਉ¦ਘਣਾ ਹੈ। ਉਹਨਾਂ ਮੰਗ ਕੀਤੀ ਕਿ ਭਾਰਤੀ ਚੋਣ ਕਮਿਸਨ ਨੂੰ ਇਸ ਸੰਵੇਦਨਸ਼ੀਲ ਮਾਮਲੇ ਦਾ ਨੋਟਿਸ ਲੈ ਕੇ ਭਾਜਪਾ ਅਤੇ ਸ੍ਰੀ ਮੋਦੀ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਦੇਸ਼ ’ਚ ਫਿਰਕੂ ਵੰਡ ਕਰਕੇ ਸਤ੍ਹਾ ਪ੍ਰਾਪਤੀ ਲਈ ਯਤਨਸ਼ੀਲ ਹੈ ਜੋ ਦੇਸ ਦੇ ਹਿਤ ਵਿੱਚ ਨਹੀਂ, ਕਿਉਂਕਿ ਆਪਣੇ ਰਾਜਭਾਗ ਦੌਰਾਨ ਸ੍ਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨਿਕ ਸੰਸਥਾਵਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਹੈ। ਉਹਨਾਂ ਕਿਹਾ ਇਸ ਸਮੇਂ ਦੌਰਾਨ ਦੇਸ਼ ਦੀ ਸਰਵਉ¤ਚ ਅਦਾਲਤ, ਚੋਣ ਕਮਿਸਨ, ਪ੍ਰਸ਼ਾਸਨ ਅਤੇ ਅਦਾਰਿਆਂ ਵਿੱਚ ਬੇਲੋੜੀ ਦਖ਼ਲ ਅੰਦਾਜ਼ੀ ਕੀਤੀ ਗਈ, ਜਿਸ ਕਾਰਨ ਦੇਸ਼ ਵਿੱਚ
ਅਪਰਾਧਿਕ ਮਾਮਲਿਆਂ ਵਿੱਚ ਵਾਧਾ ਹੋਇਆ, ਆਰਥਿਕ ਹਾਲਤ ਵਿਗੜ ਗਈ ਅਤੇ ਲੋਕਾਂ ਦਾ ਜੀਉਣਾ ਦੁੱਭਰ ਹੋ ਗਿਆ। ਉਹਨਾਂ ਕਿਹਾ ਕਿ ਸੀ ਪੀ ਆਈ ਐ¤ਮ ਦੀ ਸਮਝ ਅਨੁਸਾਰ ਸ੍ਰੀ ਮੋਦੀ ਤੇ ਭਾਜਪਾ ਨੂੰ ਕੇਂਦਰ ਤੋਂ ਪਰ੍ਹੇ ਕਰਨਾ ਹੀ ਦੇਸ਼ ਦੇ ਹਿਤ ਵਿੱਚ ਹੋਵੇਗਾ।
ਦੇਸ਼ ਦੀ ਆਰਥਿਕ ਦਿਸ਼ਾ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕੇਂਦਰ ਦੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਇੱਕ ਫੀਸਦੀ ਲੋਕਾਂ ਕੋਲ ਦੇਸ਼ ਦਾ 73 ਫੀਸਦੀ ਧਨ ਇਕੱਠਾ ਹੋ ਗਿਆ ਹੈ, ਜਦ ਕਿ 99 ਫੀਸਦੀ ਦੇਸ ਵਾਸੀ 27 ਫੀਸਦੀ ਧਨ ਨਾਲ ਜੀਵਨ ਗੁਜਾਰਾ ਕਰਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਇਹ ਅੰਕੜੇ ਸਪਸ਼ਟ ਕਰਦੇ ਹਨ ਕਿ ਸ੍ਰੀ ਮੋਦੀ ਵਿਜੇ ਮਾਲਿਆ, ਨੀਰਵ
ਮੋਦੀ, ਅੰਦਾਨੀਆਂ ਅੰਬਾਨੀਆਂ ਅਤੇ ਹੋਰ ਕਾਰਪੋਰੇਟ ਘਰਾਣਿਆਂ ਦਾ ਚੌਕੀਦਾਰ ਹੈ ਲੋਕਾਂ ਦਾ ਨਹੀਂ। ਭਾਜਪਾ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸੁਬਾਈ ਸਕੱਤਰ ਨੇ ਕਿਹਾ ਕਿ ਭਾਜਪਾ ਵੱਲੋਂ 2014 ਵਾਲੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਾਮਲ ਕਿਸੇ ਮੁੱਦੇ ਨੂੰ ਨਹੀਂ ਛੂਹਿਆ, ਕਿਉਂਕਿ ਉਸ ਵਿੱਚ ਕੀਤੇ ਕਿਸੇ ਵੀ ਵਾਅਦੇ ਨੂੰ ਸਰਕਾਰ ਪੂਰਾ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਵੱਡੀ ਪੱਧਰ ਤੇ ਰੁਜਗਾਰ ਦੇ ਕੇ ਬੇਰੁਜਗਾਰੀ ਘੱਟ ਕਰਨ ਅਤੇ ਕਿਸਾਨੀ ਦੀ ਹਾਲਤ ਸੁਧਾਰਨ ਲਈ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਨਾ ਉਸ ਸਮੇਂ ਦੋ ਮੁੱਖ ਮੁੱਦੇ ਰੱਖੇ ਗਏ ਸਨ, ਇਹ ਵੀ ਪੂਰੇ ਨਹੀਂ ਕੀਤੇ ਗਏ। ਕਾ: ਸੇਖੋਂ ਨੇ ਸ੍ਰੀ ਮੋਦੀ ਨੂੰ ਹਰ ਪੱਖ ਤੋਂ ਫੇਲ੍ਹ ਪ੍ਰਧਾਨ
ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਹ ਇੱਕ ਵਾਰ ਵੀ ਪ੍ਰੈਸ ਦਾ ਸਾਹਮਣਾ ਨਹੀਂ ਕਰ ਸਕਿਆ। ਇੱਥੇ ਹੀ ਬੱਸ ਨਹੀਂ ਉਸਨੇ ਇੱਕ ਵਾਰ ਵੀ ਲੋਕ ਸਭਾ ਨੂੰ ਸੰਬੋਧਨ ਨਹੀਂ ਕੀਤਾ, ਅਜਿਹੇ ਪ੍ਰਧਾਨ ਮੰਤਰੀ ਤੋਂ ਆਮ ਲੋਕ ਕੀ ਉਮੀਦ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਦਾ ਮੁੱਖ ਨਿਸਾਨਾ ਲੋਕ ਸਭਾ ਚੋਣਾਂ ਵਿੱਚ ਫਿਰਕੂ ਭਾਜਪਾ ਤੇ ਉਸਦੇ ਸਹਿਯੋਗੀਆਂ ਨੂੰ ਹਰਾ ਕੇ ਧਰਮ ਨਿਰਪੱਖ ਸਰਕਾਰ ਕਾਇਮ ਕਰਨਾ ਅਤੇ ਸੰਸਦ ਵਿੱਚ ਖੱਬੀਆਂ ਪਾਰਟੀਆਂ ਦੀ ਤਾਕਤ ਵਧਾਉਣਾ ਹੈ। ਇਸ ਮੌਕੇ ਜਿਲ੍ਹਾ ਬਠਿੰਡਾ ਦੇ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ ਐਡਵੋਕੇਟ, ਜਿਲ੍ਹਾ ਮਾਨਸਾ ਦੇ ਸਕੱਤਰ ਕਾ: ਕੁਲਵਿੰਦਰ ਸਿੰਘ ਤੇ ਕਾ: ਮੇਘ ਨਾਥ ਆਦਿ ਹਾਜਰ ਸਨ।

Real Estate