ਮੋਦੀ ਦੀ ਫਿਲਮ ਤੇ ‘ਨਮੋ ਟੀਵੀ’ ’ਤੇ ਲੱਗੀ ਰੋਕ

1044

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਆਧਾਰਤ ਫ਼ਿਲਮ ਦੇ ਪ੍ਰਦਰਸ਼ਨ ਉੱਤੇ ਰੋਕ ਲਾਉਣ ਵਾਲਾ ਕਮਿਸ਼ਨ ਦਾ ਹੁਕਮ ਚੋਣਾਂ ਦੌਰਾਨ ‘ਨਮੋ ਟੀਵੀ’ ਦੇ ਪ੍ਰਸਾਰਣ ਉੱਤੇ ਰੋਕ ਲਾਉਣ ਦੀ ਮੰਗ ਵਾਲੀ ਸ਼ਿਕਾਇਤ ਉੱਤੇ ਵੀ ਲਾਗੂ ਹੁੰਦਾ ਹੈ। ਚੋਣ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਬਾਇਓਪਿਕ ‘ਪੀਐੱਮ ਨਰਿੰਦਰ ਮੋਦੀ’ ਦੇ ਮਾਮਲੇ ਵਿੱਚ ਜਾਰੀ ਹੁਕਮ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ‘ਨਮੋ ਟੀਵੀ’ ਦੇ ਪ੍ਰਸਾਰਣ ਉੱਤੇ ਰੋਕ ਰਹੇਗੀ।ਉਨ੍ਹਾਂ ਕਿਹਾ ਕਿ ਬਾਇਓਪਿਕ ਮਾਮਲੇ ਦੇ ਹੁਕਮ ਵਿੱਚ ਸਪੱਸ਼ਟ ਵਰਨਣ ਹੈ ਕਿ – ‘ਪਹਿਲਾਂ ਤੋਂ ਪ੍ਰਮਾਣਿਤ ਕਿਸੇ ਵੀ ਪ੍ਰਚਾਰ ਸਮੱਗਰੀ ਨਾਲ ਜੁੜੇ ਪੋਸਟਰ ਜਾਂ ਪ੍ਰਚਾਰ ਦਾ ਕੋਈ ਵੀ ਮਾਧਿਅਮ, ਜੋ ਕਿਸੇ ਉਮੀਦਵਾਰ ਬਾਰੇ ਚੋਣਾਂ ਦਾ ਪ੍ਰਤੱਖ ਜਾਂ ਪ੍ਰੋਖ ਰੁਪ ਵਿੱਚ ਚਿਤ੍ਰਣ ਕਰਦਾ ਹੋਵੇ, ਚੋਣ ਜ਼ਾਬਤੇ ਦੌਰਾਨ ਇਲੈਕਟ੍ਰੌਨਿਕ ਮੀਡੀਆ ਵਿੰਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।’ਇੱਥੇ ਵਰਨਣਯੋਗ ਹੈ ਕਿ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਨੂੰ ਚੋਣ–ਲਾਭ ਪਹੁੰਚਾਉਣ ਵਾਲੀ ਫ਼ਿਲਮ ਦੀ ਰਿਲੀਜ਼ ਪ੍ਰਵਾਨਗੀ ਦੇਣ ਤੋਂ ਇਨਕਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਆਧਾਰਤ ਬਾਇਓਪਿਕ ਸਮੇਤ ਦੋ ਹੋਰ ਫ਼ਿਲਮਾਂ ਦੇ ਪ੍ਰਦਰਸ਼ਨ ਉੱਤੇ ਅਗਲੇ ਹੁਕਮ ਤੱਕ ਰੋਕ ਲਾ ਦਿੱਤੀ ਹੈ।

Real Estate