ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਜਲ੍ਹਿਆਂਵਾਲਾ ਬਾਗ਼ ਕਾਂਡ ’ਤੇ ਪ੍ਰਗਟਾਇਆ ਦੁੱਖ , ਨਹੀਂ ਮੰਗੀ ਮੁਆਫ਼ੀ

3066

ਬਰਤਾਨੀਆ ਦੀ ਸੰਸਦ ‘ਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ 13 ਅਪ੍ਰੈਲ 1919 ਨੂੰ ਵਾਪਰੇ ਜਲ੍ਹਿਆਂਵਾਲੇ ਬਾਗ਼ ਹੱਤਿਆਕਾਂਡ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਹੈ, ਉਹ ਉਸ ‘ਤੇ ਅਫ਼ਸੋਸ ਪ੍ਰਗਟਾਉਂਦੇ ਹਨ।ਇਸ ਦੇ ਨਾਲ ਹੀ ਮੇਅ ਨੇ ਇਸ ਨੂੰ ਬ੍ਰਿਟਿਸ਼–ਭਾਰਤੀ ਇਤਿਹਾਸ ਦਾ ਇੱਕ ‘ਸ਼ਰਮਨਾਕ ਧੱਬਾ’ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਉੱਤੇ ਸਿਰਫ਼ ਦੁੱਖ ਹੀ ਪ੍ਰਗਟਾਇਆ ਹੈ ਪਰ ਮੁਆਫ਼ੀ ਨਹੀਂ ਮੰਗੀ। ਮੇਅ ਨੇ ਕਿਹਾ ਹੈ ਕਿ ‘ਜੋ ਕੁਝ ਵੀ ਵਾਪਰਿਆ, ਸਾਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ,ਜਿਵੇਂ ਕਿ ਐਲਿਜ਼ਾਬੈਥ -ਦੂਜੀ ਜਲ੍ਹਿਆਂਵਾਲਾ ਬਾਗ਼ ਵਿਖੇ ਗਏ ਸਨ, ਤਦ ਉਨ੍ਹਾਂ ਇਸ ਕਤਲੇਆਮ ਦੀ ਘਟਨਾ ਨੂੰ ‘ਭਾਰਤ ਨਾਲ ਸਾਡੇ ਪਿਛਲੇ ਇਤਿਹਾਸ ਦੀ ਇੱਕ ਨਿਰਾਸ਼ਾਜਨਕ ਮਿਸਾਲ’ ਦੱਸਿਆ ਸੀ।

Real Estate