ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦੌਰਾਨ ਭਾਜਪਾ ਵੱਲੋਂ ਚਲਾਈ ਜਾ ਰਹੀ ‘ਮੈਂ ਵੀ ਚੌਕੀਦਾਰ’ ਤੇ ਕਾਂਗਰਸ ਵੱਲੋਂ ‘ਚੌਕੀਦਾਰ ਚੋਰ ਹੈ’ ਮੁਹਿੰਮ ਵਿੱਚ ਹੁਣ ਪੰਜਾਬੀ ਸੰਗੀਤ ਸਨਅਤ ਨਾਲ ਜੁੜੇ ਗੀਤਕਾਰਾਂ ਨੇ ਵੀ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ‘ਮੁੰਡਾ ਚੌਕੀਦਾਰ ਲੱਗਿਆ’ ਗੀਤ ਕਾਫ਼ੀ ਵਾਇਰਲ ਹੋ ਰਿਹਾ ਹੈ। ਰੋਪੜ ਦੇ ਗਾਇਕ ਰੋਮੀ ਘੜਾਮੇ ਵਾਲਾ ਨੇ ਇਹ ਗੀਤ ਯੂ ਟਿਊਬ ’ਤੇ ਅਪਲੋਡ ਕੀਤਾ ਸੀ, ਜਿਸ ਤੋਂ ਬਾਅਦ ਲਗਾਤਾਰ ਇਹ ਸੋਸ਼ਲ ਮੀਡੀਆ ’ਤੇ ਘੁੰਮ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਾਂਗਰਸ ਦੇ ਕਈ ਵਿਧਾਇਕਾਂ ਨੇ ਇਸ ਨੂੰ ਆਪਣੇ ਟਵਿੱਟਰ ਅਤੇ ਫੇਸਬੁੱਕ ਪੇਜ ’ਤੇ ਸ਼ੇਅਰ ਵੀ ਕੀਤਾ ਹੈ। ਗੀਤ ਦੇ ਬੋਲ ਹਨ ‘ਮੁੰਡਾ ਵੇਚਦਾ ਹੁੰਦਾ ਸੀ ਪਹਿਲਾਂ ਚਾਹ ਨੀ, ਫਿਰ ਸਾਧਾਂ ਦੇ ਡੇਰੇ ’ਚ ਗਿਆ ਆ ਨੀ, ਉੱਥੇ ਭਾਸ਼ਨਬਾਜ਼ੀ ਦੇ ਵੱਲ ਸਿੱਖ ਕੇ ਕਰਨ ਪ੍ਰਚਾਰ ਲੱਗਿਆ, ਚੱਲ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਨੀ ਮੁੰਡਾ ਚੌਕੀਦਾਰ ਲੱਗਿਆ’। ਇਸ ਗੀਤ ਦੇ ਬੋਲਾਂ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਭੜਾਸ ਕੱਢੀ ਹੈ। ਗੀਤ ਵਿਚ 15 ਲੱਖ, ਪਕੌੜਾ, ਰੁਜ਼ਗਾਰ ਯੋਜਨਾ, ਨੋਟਬੰਦੀ ਤੇ ਜੀਐੱਸਟੀ ਦਾ ਛੋਟੇ ਵਪਾਰ ’ਤੇ ਅਸਰ, ਨਾਲੇ ਵਿੱਚੋਂ ਪੈਦਾ ਹੁੰਦੀ ਗੈਸ ਆਦਿ ਦਾ ਵੀ ਜ਼ਿਕਰ ਹੈ
ਪੰਜਾਬੀ ਗਾਣਾ ‘ਮੁੰਡਾ ਚੌਕੀਦਾਰ ਲੱਗਿਆ’ ਵਾਇਰਲ
Posted by Punjabi News Online (www.punjabinewsonline.com on Tuesday, April 9, 2019