ਜਲ੍ਹਿਆਂਵਾਲਾ ਬਾਗ ਤੇ ਬ੍ਰਿਟਿਸ਼ ਸਰਕਾਰ ਨਹੀਂ ਮੰਗੇਗੀ ਮੁਆਫ਼ੀ

1168

ਬਰਤਾਨਵੀ ਪਾਰਲੀਮੈਂਟ ਵਿੱਚ ਜਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫੀ ਦਾ ਮਤਾ ਪਾਸ ਨਹੀਂ ਹੋ ਸਕਿਆ ਹੈ। ਬਰਤਾਨਵੀ ਵਿਦੇਸ਼ ਮੰਤਰੀ ਮਾਰਕ ਫੀਲਡ ਨੇ ਕਿਹਾ ਹੈ ਕਿ ਮੁਆਫੀ ਨਾਲ ‘ਵਿੱਤੀ ਸਮੱਸਿਆਵਾਂ’ ਖੜ੍ਹੀਆਂ ਹੋ ਸਕਦੀਆਂ ਹਨ।ਬਰਤਾਨਵੀ ਪਾਰਲੀਮੈਂਟ ਦੇ ਹਾਊਸ ਆਫ ਕਾਮਨਸ ਵਿੱਚ ਜਲ੍ਹਿਆਂਵਾਲਾ ਬਾਗ ਕਾਂਡ ਉੱਤੇ ਬਹਿਸ ਚੱਲ ਰਹੀ ਸੀ। ਇਸ ਬਹਿਸ ਲਈ ਮਤਾ ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਬੌਬ ਬਲੈਕਮੈਨ ਵੱਲੋਂ ਰੱਖਿਆ ਗਿਆ ਸੀ। ਵੱਖ -ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਸ ਕਾਂਡ ਬਾਰੇ ਆਪੋ-ਆਪਣੇ ਵਿਚਾਰ ਰੱਖੇ ਸਨ।
ਮਾਰਕ ਫੀਲਡ ਨੇ ਕਿਹਾ, “ਪਹਿਲਾਂ ਹੋਈਆਂ ਘਟਨਾਵਾਂ ਬਾਰੇ ਮੁਆਫੀ ਮੰਗਣਾ ਵਿੱਚ ਮੇਰੇ ਮੁਤਾਬਿਕ ਸਹੀ ਨਹੀਂ ਹੈ।” “ਭਾਰਤ ਨਾਲ ਸਾਡੇ ਰਿਸ਼ਤੇ ਭਵਿੱਖ ਉੱਤੇ ਕੇਂਦਰਿਤ ਹਨ। ਪਰ ਨਾਲ ਹੀ ਮੈਂ ਮੰਨਦਾ ਹਾਂ ਕਿ ਰਿਸ਼ਤੇ ਬੀਤੇ ਸਮੇਂ ਦੀ ਬੁਨਿਆਦ ਉੱਤੇ ਹੀ ਬਣਦੇ ਹਨ। ਬ੍ਰਿਟੇਨ ਇਸ ਕਾਂਡ ਨੂੰ ਇੱਕ ਅਹਿਮ ਕੇਸ ਮੰਨਦਾ ਹੈ ਅਤੇ ਨਾਲ ਹੀ ਹੁਣ ਇਸ ਮਸਲੇ ਉੱਤੇ ਯੂਕੇ ਵੱਲੋਂ ਪਹਿਲਾਂ ਹੀ ਖੇਦ ਪ੍ਰਗਟਾਇਆ ਜਾ ਚੁੱਕਾ ਹੈ। ਹੁਣ ਉਸ ਤੋਂ ਅੱਗੇ ਸੋਚਣ ਦੀ ਲੋੜ ਹੈ।” ਇਸ ਤੋਂ ਪਹਿਲਾਂ ਲੇਬਰ ਪਾਰਟੀ ਦੇ ਐੱਮਪੀ ਵੀਰੇਂਦਰ ਸ਼ਰਮਾ ਪੀਐੱਮ ਟੈਰੀਜ਼ਾ ਮੇਅ ਤੋਂ ਜਲ੍ਹਿਆਂਵਾਲਾ ਬਾਗ ਲਈ ਮੁਆਫੀ ਦੀ ਮੰਗ ਕਰ ਚੁੱਕੇ ਹਨ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਬਰਤਾਨਵੀ ਫੌਜੀ ਜਨਰਲ ਡਾਇਰ ਦੇ ਹੁਕਮਾਂ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀ ਚਲਾਈ ਗਈ ਸੀ। ਇਸ ਗੋਲੀਕਾਂਡ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।

Real Estate