ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਮੁੱਖ ਮੰਤਰੀ ਦੇ ਨੇੜਲਿਆਂ ’ਤੇ ਇਨਕਮ ਟੈਕਸ ਦਾ ਛਾਪਾ, ਕਰੋੜਾਂ ਬਰਾਮਦ

ਇਨਕਮ ਟੈਕਸ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨੇੜਲਿਆਂ ਅਤੇ ਹੋਰਨਾਂ ਖਿਲਾਫ਼ ਕੀਤੀ ਗਈ ਛਾਪੇਮਾਰੀ ਦੌਰਾਨ ਲਗਭਗ 281 ਕਰੋੜ ਰੁਪਏ ਦੇ ਬੇਹਿਸਾਬੀ ਨਕਦੀ ਬਰਾਮਦ ਕੀਤੀ ਹੈ। ਸੀਬੀਡੀਟੀ ਨੇ ਦੱਸਿਆ ਹੈ ਕਿ ਰਾਜਨੀਤੀ , ਵਪਾਰ ਤੇ ਸਰਕਾਰੀ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਜਰੀਏ ਇਹ ਰਕਮ ਇਕੱਠੀ ਕੀਤੀ ਗਈ ਸੀ । ਸੀਬੀਡੀਟੀ ਅਨੁਸਾਰ ਕੈਸ਼ ਦਾ ਇੱਕ ਹਿੱਸਾ ਹਵਾਲਾ ਦੇ ਜਰੀਏ ਦਿੱਲੀ ਸਥਿਤ ਇੱਕ ਵੱਡੀ ਰਜਨੀਤਿਕ ਪਾਰਟੀ ਦੇ ਮੱਖ ਦਫਤਰ ਵਿੱਚ ਵੀ ਟਰਾਂਸਫਰ ਕੀਤਾ ਗਿਆ ਸੀ । ਦਿੱਲੀ ਦੇ ਇਨਕਮ ਟੈਕਸ ਵਿਭਾਗ ਦੀ ਟੀਮ ਦੋ ਦਿਨਾਂ ਤੋਂ ਮੱਧ-ਪ੍ਰਦੇਸ਼ ਦੇ ਮੱਖ ਮੰਤਰੀ ਕਮਲਨਾਥ ਨਾਲ ਜੁੜੇ ਲੋਕਾਂ ਦੇ ਠਿਕਾਣਿਆਂ ਤੇ ਛਾਪੇ ਮਾਰਨ ਦੀ ਕਾਰਵਾਈ ਕਰ ਰਹੀ ਸੀ ।

Real Estate