ਜੋਤਸ਼ੀਆਂ ਲਈ ਸੁਨਹਿਰੀ ਮੌਕਾ : ਚੋਣ–ਨਤੀਜਿਆਂ ਦੀ ਸਹੀ ਭਵਿੱਖਬਾਣੀ ਕਰੋ, 21 ਲੱਖ ਰੁਪਏ ਜਿੱਤੋ

1204

‘ਮਹਾਂਰਾਸ਼ਟਰ ਅੰਧ–ਸ਼ਰਧਾ ਨਿਰਮੂਲਨ ਸਮਿਤੀ’(MANS) ਨੇ ਚੋਣ–ਨਤੀਜਿਆਂ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀਆਂ ਨੂੰ 21 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।MANS ਦੇ ਕਾਰਜਕਾਰੀ ਪ੍ਰਧਾਨ ਅਵਿਨਾਸ਼ ਪਾਟਿਲ ਨੇ ਚੋਣ ਨਤੀਜੇ ਦਾ ਐਲਾਨ ਕਰਨ ਵਾਲੇ ਜੋਤਸ਼ੀਆਂ ਨੂੰ ਚੈਲੰਜ ਕੀਤਾ ਹੈ ਕਿ ਜੋ ਸਾਡੇ ਲਈ 25 ਚੀਜ਼ਾਂ ਦੀ ਸਹੀ ਭਵਿੱਖਬਾਣੀ ਕਰੇਗਾ, ਉਸ ਨੂੰ ਅਸੀਂ 21 ਲੱਖ ਰੁਪਏ ਦਾ ਇਨਾਮ ਦੇਵਾਂਗੇ। ਪਾਟਿਲ ਨੇ ਕਿਹਾ ਕਿ ਅਜਿਹਾ ਚੈਲੰਜ ਉਨ੍ਹਾਂ ਜੋਤਸ਼ੀਆਂ ਨੂੰ ਦਿੱਤਾ ਗਿਆ ਹੈ, ਜੋ ਸਾਲਾਂ ਬੱਧੀ ਤੋਂ ਚੋਣ–ਨਤੀਜਿਆਂ ਦੀ ਭਵਿੱਖਬਾਣੀ ਕਰਨ ਦਾ ਦਾਅਵਾ ਕਰਦੇ ਹਨ, ਤਾਂ ਜੋ ਉਨ੍ਹਾਂ ਦਾ ਝੂਠ ਬਾਹਰ ਆ ਸਕੇ। ਅਸੀਂ ਹੁਣ ਪਹਿਲਾਂ ਹੀ ਉਨ੍ਹਾਂ ਦੀ ਭਵਿੱਖਬਾਣੀ ਜਾਣਨੀ ਚਾਹੁੰਦੇ ਹਾਂ ਤੇ ਸਹੀ ਭਵਿੱਖਬਾਣੀ ਕਰਨ ਵਾਲੇ ਨੂੰ 21 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਜੋਤਸ਼ੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਬਹੁਮੱਤ ਮਿਲੇਗਾ, ਚੋਣਾਂ ਵਿੱਚ ਜਿੱਤਣ ਵਾਲੀਆਂ ਕਿੰਨੀਆਂ ਮਹਿਲਾ ਉਮੀਦਵਾਰ ਹੋਣਗੀਆਂ, ਹਰ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ ਤੇ ਇੱਥੋਂ ਤੱਕ ਕਿ ਨੋਟਾ ਲਈ ਕਿੰਨੀਆਂ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਹੋਰ ਭਵਿੱਖਬਾਣੀਆਂ ਵੀ ਕਰਨੀਆਂ ਹੋਣਗੀਆਂ।
ਦੱਸਣਯੋਗ ਹੈ ਕਿ MANS ਦਾ ਗਠਨ ਰੈਸ਼ਨਲਿਸਟ ਨਰੇਂਦਰ ਡਾਭੋਲਕਰ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਦਾ ਕਤਲ ਸਾਲ 2013 ਦੌਰਾਨ ਕਰ ਦਿੱਤਾ ਗਿਆ ਸੀ। ਉਹ ਲਗਾਤਾਰ ਅੰਧ–ਵਿਸ਼ਵਾਸ ਵਾਲੀਆਂ ਗਤੀਵਿਧੀਆਂ ਦਾ ਵਿਰੋਧ ਕਰਦੇ ਸਨ।

Real Estate