ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਨਾਲ-ਨਾਲ ਉਨ੍ਹਾਂ ਖਿਲਾਫ ਕਾਰਵਾਈ ਦੇ ਵੀ ਹਨ ਹੁਕਮ !

991

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਤਬਦੀਲ ਕਰਨ ਅਤੇ ਲਾਂਭੇ ਕਰਨ ਦੇ ਹੁਕਮ ਦਿੱਤੇ ਹਨ । ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਹਨ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਉਸਦੇ ਖ਼ਿਲਾਫ਼ ਢੁਕਵੀਂ ਕਾਰਵਾਈ ਵੀ ਕੀਤੀ ਜਾਵੇ । ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਹੁਕਮਾਂ ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਤੁਰੰਤ ਇਸ ਅਹੁਦੇ ਤੋਂ ਫ਼ਾਰਗ ਕਰਨ ਅਤੇ ਉਸਨੂੰ ਚੋਣਾਂ ਨਾਲ ਸਬੰਧਿਤ ਕੋਈ ਵੀ ਜ਼ਿੰਮੇਵਾਰੀ ਨਾ ਦੇਣ ਦੀ ਹਿਦਾਇਤ ਕੀਤੀ ਗਈ ਹੈ । ਇਸ ਦੇ ਨਾਲ ਇਹ ਵੀ ਹੁਕਮ ਦਿੱਤੇ ਗਏ ਕੀ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਉਸਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇ । ਇਹ ਕਾਰਵਾਈ ਅਕਾਲੀ ਦਲ (ਬਾਦਲ) ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ ਦਿੱਤੀ ਸ਼ਿਕਾਇਤ ਤੇ ਕੀਤੀ ਗਈ ਹੈ । ਕਮਿਸ਼ਨ ਦੇ ਸਕੱਤਰ ਰਾਹੁਲ ਸ਼ਰਮਾ ਵੱਲੋਂ ਇਹ ਆਦੇਸ਼ 5 ਅਪ੍ਰੈਲ ਨੂੰ ਭੇਜੇ ਗਏ ਸਨ ਅਤੇ 8 ਅਪ੍ਰੈਲ ਸ਼ਾਮੀ 5 ਵਜੇ ਤੱਕ ਇਸ ਆਰਡਰ ਦੀ ਤਾਮੀਲ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਸੀ ।

Real Estate