ਸਿਰਫ਼ ਦਿੱਲੀ ਤੱਕ ਹੀ ਸੀਮਿਤ ਰਹੇਗਾ ‘ਆਪ’ ਕਾਂਗਰਸ ਦਾ ਗਠਜੋੜ !

1420

ਕਾਂਗਰਸ ਪਾਰਟੀ ਪੰਜਾਬ ਤੇ ਹਰਿਆਣਾ ’ਚ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ, ਪਰ ਦਿੱਲੀ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਵਿਚਾਲੇ ਗੱਠਜੋੜ ਬਾਰੇ ਇੱਕ–ਦੋ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ ਖਬਰਾਂ ਅਨੁਸਾਰ ਦਿੱਲੀ ਵਿੱਚ ਗੱਠਜੋੜ ਲਈ ਕਾਂਗਰਸ ਨੇ ਆਮ ਆਦਮੀ ਪਾਰਟੀ ਤੋਂ ਤਿੰਨ ਸੀਟ ਮੰਗੀਆਂ ਹਨ।
ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਮੇਤ ਕਿਸੇ ਸਿਆਸੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਪਾਰਟੀ ਬਹੁਤ ਛੇਤੀ ਆਪਣੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦੇਵੇਗੀ। ਜਿੱਥੋਂ ਤੱਕ ਦਿੱਲੀ ਦਾ ਸੁਆਲ ਹੈ, ਥੋੜ੍ਹੀ ਉਡੀਕ ਕਰੋ। ਜਦੋਂ ਕੋਈ ਫ਼ੈਸਲਾ ਹੋਵੇਗਾ, ਤਾਂ ਸੂਚਿਤ ਕਰ ਦਿੱਤਾ ਜਾਵੇਗਾ। ਪਾਰਟੀ ਦੇ ਇੱਕ ਹੋਰ ਆਗੂ ਨੇ ਕਿਹਾ ਕਿ ਫ਼ੈਸਲੇ ਵਿੱਚ ਇੱਕ–ਦੋ ਦਿਨਾਂ ਦਾ ਵਕਤ ਲੱਗ ਸਕਦਾ ਹੈ।ਦਰਅਸਲ, ਸਿਆਸੀ ਹਲਕਿਆਂ ਵਿੱਚ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਦਿੱਲੀ ਦੇ ਨਾਲ ਹਰਿਆਣਾ ’ਚ ਵੀ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਸਕਦੀ ਹੈ ਪਰ ਐਤਵਾਰ ਨੂੰ ਪਾਰਟੀ ਨੇ ਸਾਫ਼ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨਾਲ ਸਿਰਫ਼ ਦਿੱਲੀ ਵਿੱਚ ਹੀ ਗੱਠਜੋੜ ਹੋ ਸਕਦਾ ਹੈ।
ਹਰਿਆਣਾ ਜਾਂ ਪੰਜਾਬ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਦੇਣ ਲਈ ਤਿਆਰ ਨਹੀਂ ਹੈ। ਪਿਛਲੀਆਂ ਚੋਣਾਂ ਵਿੰਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਚਾਰ ਉਮੀਦਵਾਰ ਜਿੱਤੇ ਸਨ ਪਰ ਬਾਅਦ ਵਿੱਚ ਤਿੰਨ ਸੰਸਦ ਮੈਂਬਰਾਂ ਨੇ ਖ਼ੁਦ ਨੂੰ ਪਾਰਟੀ ਤੋਂ ਵੱਖ ਕਰ ਲਿਆ ਸੀ।
ਇੱਕ ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਨੇ ਦਿੱਲੀ ਵਿੱਚ ਗੱਠਜੋੜ ਲਈ ਆਮ ਆਦਮੀ ਪਾਰਟੀ ਨੂੰ ਆਖ਼ਰੀ ਫ਼ਾਰਮੂਲਾ ਦੇ ਦਿੱਤਾ ਹੈ। ਇਸ ਅਧੀਨ ਪਾਰਟੀ ਨੇ ਤਿੰਨ ਸੀਟਾਂ ਉੱਤੇ ਦਾਅਵੇਦਾਰੀ ਪ੍ਰਗਟਾਈ ਹੈ। ਪਾਰਟੀ ਦਾ ਕਹਿਣਾ ਹੈ ਕਿ ਜੇ ਇਨ੍ਹਾਂ ਸੀਟਾਂ ਉੱਤੇ ਗੱਲ ਨਹੀਂ ਬਣਦੀ ਹੇ, ਤਾਂ ਕਾਂਗਰਸ ਸਾਰੀਆਂ ਸੱਤ ਸੀਟਾਂ ਉੱਤੇ ਇਕੱਲੀ ਚੋਣ ਲੜਨ ਦਾ ਐਲਾਨ ਕਰ ਸਕਦੀ ਹੈ।
ਪਰ ਇਸ ਦੇ ਨਾਲ ਹੀ ਪੰਜਾਬ ਵਿੱਚੋ ਸੀਟ ਜਿੱਤਣ ਲਈ ਕਾਂਗਰਸ ਤੋਂ ਸਹਿਯੋਗ ਮਿਲਣ ਦੀ ਉਮੀਦ ਲਗਾਈ ਬੈਠੇ ਆਪ ਦੇ ਉਮੀਦਵਾਰ ਇਸ ਫੈਸਲੇ ਨਾਲ ਨਿਰਾਸ਼ ਜਰੂਰ ਹੋ ਸਕਦੇ ਹਨ ।

Real Estate