ਸੁਖਨੈਬ ਸਿੰਘ ਸਿੱਧੂ ਜਨਵਰੀ – ਫਰਵਰੀ (2018) ਵਿੱਚ ਅਮਰੀਕਾ ਰਹਿੰਦਾ ਇੱਕ ਗੁਰਸਿੱਖ ਦੋਸਤ ਮਿਲਣ ਆਇਆ । ਦੋ ਸਾਲ ਪਹਿਲਾਂ ਉਹਦੀ ਦਾਹੜੀ ‘ਚ ਚਿੱਟੇ ਵਾਲ ਝਲਕਾਰਾ ਮਾਰਦੇ ਸੀ ਪਰ ਹੁਣ ਦਾਹੜਾ ਕਾਲੀ ਭਾਅ ਮਾਰਦਾ ਸੀ । ਮੈਨੂੰ ਪਤਾ ਸੀ ਕਿ ਉਹ ਦਾਹੜੀ ਨੂੰ ਡਾਈ ਜਾਂ ਕਲਫ ਲਾਉਣ ਵਾਲਾ ਨਹੀਂ ਪਰ ਫਿਰ ਵੀ ਪੁੱਛਿਆ ਕਿ ‘ਦਾਹੜੀ ਚੋਂ ਕਾਂਗਰਸੀ ਖਤਮ ਕਰਨ ਦਾ ਰਾਜ ਕੀ ਹੈ ? ‘ ਬਾਈ ਜੀ ਨੇ ਇੱਕ ਸੈਂਪੂ ਦੱਸਿਆ ਕਿ ਇਹ ਵਰਤਦਾ ਹਾਂ ।
ਫਿਰ ਕੈਲੇਫੋਰਨੀਆਂ ਰਹਿੰਦੇ ਸੁਰਿੰਦਰ ਬਾਈ ਜਿਹਨੂੰ ਅਸੀਂ’ ਜੈਕ ਡੇਨੀਅਲ’ ਕਹਿੰਦੇ ਉਹਦੇ ਤੋਂ ਇਹ ਸੈਂਪੂ ਮੰਗਵਾ ਲਿਆ । ਮੈਂ ਇਹਦੇ ਨਾਲ ਵਾਲ ਧੋਂਦਾ ਰਿਹਾ ਪਰ ਕੋਈ ਫਰਕ ਨਾ ਪਿਆ। ਜੁਲਾਈ -ਅਗਸਤ ‘ਚ ਜਦੋਂ ਅਮਰੀਕਾ ਗੇੜਾ ਲੱਗਿਆ ਤਾਂ ਫਿਰ ਉਸ ਦੋਸਤ ਨੂੰ ਮਿਲਿਆ ਅਤੇ ਸੈਂਪੂ ਦੇ ਰਿਜਲਟ ਬਾਰੇ ਦੱਸਿਆ ਤਾਂ ਬਾਈ ਜੀ ਨੇ ਸਮਝਾਇਆ ਕਿ ਪਹਿਲਾਂ ਵਾਲ ਚੰਗੀ ਤਰ੍ਹਾਂ ਕਿਸੇ ਹੋਰ ਸੈਂਪੂ ਨਾਲ ਧੋ ਲਵੋ ਫਿਰ ਇਹਨੂੰ ਹਥੇਲੀ ਤੇ ਪਾ ਕੇ ਵਾਲਾਂ ਦੀ ਜੜ੍ਹਾਂ ‘ਚ ਝੱਸੋ ਅਤੇ ਦੋ -ਤਿੰਨ ਮਿੰਟ ਬਾਅਦ ਸ਼ਾਵਰ ਲੈ ਲਵੋ । ਇੰਡੀਆ ਆ ਕੇ ਇਹ ਫਾਰਮੂਲਾ ਅਜ਼ਮਾਇਆ ਤਾਂ ਨਤੀਜੇ ਵਧੀਆ ਰਿਹਾ । ਦਾਹੜੀ ਅਤੇ ਸਿਰ ਅਤੇ ਵਾਲ ਜਿਹੜੇ ਚਿੱਟੇ ਸਨ ਉਹ ਹੌਲੀ ਹੌਲੀ ਬਾਕੀ ਵਾਲਾਂ ਵਰਗੇ ਬਣਗੇ ।
ਫਾਇਦਾ ਇਹਦਾ ਇਹ ਹੈ ਕਿ ਨਾ ਡਾਈ ਦੀ ਸਮੱਸਿਆ ਅਤੇ ਜਿ਼ਆਦਾ ਸਮਾਂ ਖਰਾਬ ਹੁੰਦਾ । ਨਾ ਕੋਈ ਕਹਿ ਸਕਦਾ , ‘ ਪਹਿਲਾਂ ਮੁੰਡਾ ਪੱਗ ਰੰਗਦਾ ਸੀ ਅੱਜਕੱਲ੍ਹ ਰੰਗਦਾ ਦਾੜ੍ਹੀ ‘
ਮੈਨੂੰ ਬਹੁਤ ਵਧੀਆ ਲੱਗਿਆ ਅਤੇ ਇਹਦਾ ਲਿੰਕ ਵੀ ਹੇਠਾਂ ਪਾ ਰਿਹਾ । ਪਰ ਇਹ ਸਿਰਫ ਮਰਦਾਂ ਲਈ ਬੀਬੀਆਂ ਕੁਝ ਹੋਰ ਟਰਾਈ ਕਰਨ । ਇੱਥੇ ਕਲਿੱਕ ਕਰਕੇ ਸਿੱਧਾ ਆਰਡਰ ਕਰ ਸਕਦੇ https://amzn.to/2UE6IAg
ਕੁਦਰਤੀ ਤਰੀਕੇ ਨਾਲ ਵਾਲ ਕਾਲੇ ਕਰਨ ਵਾਲਾ ਸੈਂਪੂ
Real Estate