ਰਣੀਕੇ ਨੂੰ ਅਕਾਲੀਆਂ ਨੇ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ: ਬਾਕੀ ਵੀ 10-11 ਤਾਰੀਖ ਐਲਾਨ ਦਿੱਤੇ ਜਾਣਗੇ

1065

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫ਼ਰੀਦਕੋਟ ( ਰਾਖਵਾਂ ) ਤੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਐਸ ਸੀ ਵਿੰਗ ਦੇ ਪ੍ਰਧਾਨ ਸ। ਗੁਲਜ਼ਾਰ ਸਿੰਘ ਰਣੀਕੇ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ।ਅਕਾਲੀ ਦਲ ਨੇ ਵੱਖ-ਵੱਖ ਲੋਕ ਸਭਾ ਸੀਟਾਂ ਤੋਂ 7 ਉਮੀਦਵਾਰ ਐਲਾਨ ਦਿੱਤੇ ਹਨ। ਬਾਕੀ ਦੇ ਤਿੰਨ ਉਮੀਦਾਵਰ 10-11 ਅਪ੍ਰੈਲ ਤਕ ਐਲਾਨ ਦਿੱਤੇ ਜਾਣਗੇ।ਸੁਖਬੀਰ ਬਾਦਲ ਨੇ ਕਿਹਾ 10-11 ਤਾਰੀਖ ਨੂੰ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਤੇ ਫਿਰੋਜ਼ਪੁਰ ਸਮੇਤ ਰਹਿੰਦੀਆਂ ਤਿੰਨ ਸੀਟਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

Real Estate