ਭਗਵੰਤ ਮਾਨ ਦਾ ਆਪਣੇ ਹਲਕੇ ‘ਚ ਹੀ ਹੋਇਆ ਵਿਰੋਧ

1147

ਬਰਨਾਲਾ ਨੇੜਲੇ ਪਿੰਡ ਜੋਧਪੁਰ ਵਿਖੇ ਮੌਜੂਦਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਪਣੀ ਪਾਰਟੀ ਦੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਵੱਲੋਂ ਪਿੰਡ ਦੀ ਅਨਾਜ ਮੰਡੀ ‘ਚ ਵੋਟਾਂ ਸਬੰਧੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਨਾ ਸੀ, ਪਰ ਰੈਲੀ ਵਾਲੀ ਥਾਂ ਤੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਦਾ ਡਟ ਕੇ ਸਾਥ ਦੇਣ ਵਾਲੇ ਵਰਕਰਾਂ ਦਾ ਕਹਿਣਾਂ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਵਲੋਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੱਕ ‘ਚ ਪ੍ਰਚਾਰ ਤੋਂ ਇਲਾਵਾ ਮੈਂਬਰਸ਼ਿਪ ਕੱਟਣ ਅਤੇ ਆਪਣੇ ਵੱਲੋਂ ਖ਼ਰਚ ਕੇ ਚੋਣ ਮੁਹਿੰਮ ‘ਚ ਹਿੱਸਾ ਪਾਇਆ ਗਿਆ, ਪਰ ਪਿਛਲੇ ਪੰਜ ਸਾਲਾਂ ‘ਚ ਨਾਂ ਤਾਂ ਭਗਵੰਤ ਮਾਨ ਨੇ ਪਿੰਡ ‘ਚ ਗੇੜਾ ਮਾਰਿਆਂ ਅਤੇ ਨਾ ਹੀ ਪਿੰਡ ਨੂੰ ਕੋਈ ਪੰਜ ਪੈਸੇ ਦੀ ਗਰਾਂਟ ਦਿੱਤੀ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਲੱਗ-ਅਲੱਗ ਪਿੰਡਾਂ ‘ਚ ਆਏ ਭਗਵੰਤ ਮਾਨ ਨੂੰ ਪਿੰਡ ‘ਚ ਆਉਣ ਅਤੇ ਗਰਾਂਟ ਲਈ ਦਰਜਨਾਂ ਵਾਰ ਕਿਹਾ ਗਿਆ, ਪਰ ਹਰ ਵਾਰ ਲਾਰਾ ਲਾ ਕੇ ਸਾਨੂੰ ਮੋੜ ਦਿੱਤਾ ਜਾਂਦਾ ਰਿਹਾ, ਹੁਣ ਜਦ ਲੋਕ ਸਭਾ ਚੋਣਾ ਦੁਬਾਰਾ ਆ ਗਈਆਂ ਤਾਂ ਪਿੰਡ ਜੋਧਪੁਰ ਦੀ ਯਾਦ ਆ ਗਈ। ਇਸੇ ਗੱਲ ਨੂੰ ਲੈ ਕੇ ਅੱਜ ਐਮ।ਪੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ ਅਤੇ ਵਿਰੋਧ ਕਾਰਨ ਉਨ੍ਹਾਂ ਨੂੰ ਬਿਨ ਬੋਲੇ ਹੀ ਵਾਪਸ ਮੁੜਨਾ ਪਿਆ। ਆਗੂਆਂ ਵੱਲੋਂ ਇਸ ਮੌਕੇ ਵਿਰੋਧ ‘ਚ ਨਾਅਰੇਬਾਜ਼ੀ ਵੀ ਕੀਤੀ ਗਈ।

Real Estate