ਪਹਿਲਾਂ ਇੰਟਰਵਿਊ ਕਰਨ ਦੇ ਚੱਕਰ ‘ਚ 2 ਪੱਤਰਕਾਰ ਹੋਏ ਛਿੱਤਰੋ-ਛਿੱਤਰੀ

ਪਹਿਲਾਂ ਇੰਟਰਵਿਊ ਕਰਨ ਦੇ ਚੱਕਰ ‘ਚ 2 ਚੈਨਲਾਂ ਦੇ ਪੱਤਰਕਾਰ ਆਪਸ ‘ਚ ਝਗੜ ਪਏ।ਪੱਤਰਕਾਰ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ ਦੇ ਘਰ ਰਤਨ ਲਾਲ ਕਟਾਰੀਆ ਦਾ ਇੰਟਰਵਿਊ ਕਰਨ ਲਈ ਗਏ ਸਨ, ਜਿਸ ਕਾਰਨ ਪਹਿਲਾਂ ਇੰਟਰਵਿਊ ਕਰਨ ਦੇ ਚੱਕਰ ‘ਚ ਦੋਵੇ ਪੱਤਰਕਾਰਾਂ ਦੀ ਬਹਿਸ ਹੋ ਗਈ ਅਤੇ ਬਹਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ।ਤੁਹਾਨੂੰ ਦੱਸ ਦੇਈਏ ਕਿ ਭਾਜਪਾ ਵੱਲੋਂ ਅੰਬਾਲਾ ਲੋਕ ਸਭਾ ਸੀਟ ਤੋਂ ਰਤਨ ਲਾਲ ਕਟਾਰੀਆ ਨੂੰ ਟਿਕਟ ਦਿੱਤਾ ਗਿਆ ਹੈ। ਜਿਸ ਦਾ ਇੰਟਰਵਿਊ ਕਰਨ ਲਈ 2 ਚੈਨਲਾਂ ਦੇ ਪੱਤਰਕਾਰ ਪੰਚਕੂਲਾ ਪਹੁੰਚੇ ਸਨ। ਇਸ ਮੌਕੇ ਉਥੇ ਮੌਜੂਦ ਭਾਜਪਾ ਦੇ ਵਰਕਰਾਂ ਨੇ ਦੋਹਾਂ ਨੂੰ ਲੜਾਈ ਕਰਨ ਤੋਂ ਰੋਕਿਆ।

Real Estate