ਮੋਦੀ ਨੇ ਕੀਤਾ ਭਾਜਪਾ ਪੱਖੀ ਕਹੇ ਜਾਂਦੇ ਮੀਡੀਆ ਦਾ ਬਚਾਅ

1159

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੁਸਤਾਨ ਟਾਈਮਜ਼ ਨੂੰ ਇੰਟਰਵਿਊ ਦਿੱਤਾ ਹੈ। ਆਪਣੇ ਕਾਰਜਕਾਲ ਨੂੰ ਸ਼ਾਨਦਾਨ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਪੰਜ ਸਾਲਾਂ ਦੇ ਤਜੁਰਬੇ ਨੇ ਮੇਰੇ ਇਸ ਵਿਸ਼ਵਾਸ ਨੂੰ ਬਹੁਤ ਵਧਾ ਦਿੱਤਾ ਹੈ ਕਿ ਸਾਡੇ ਕੋਲ ਵਿਕਸਿਤ ਦੇਸ਼ ਦੇ ਸਾਰੇ ਗੁਣ ਹਨ। ਇਹ ਵਿਸ਼ਵਾਸ ਆਉਣ ਵਾਲੇ ਪੰਜ ਸਾਲਾਂ ਚ ਦੇਸ਼ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਲਾਭਦਾਇਕ ਹੋਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗ਼ਰੀਬ ਦਾ ਵਿਕਾਸ, ਮੱਧਮ ਵਰਗ ਦਾ ਵਿਸ਼ਵਾਸ ਅਤੇ ਜਨਹਿੱਸੇਦਾਰੀ ਚ ਸਾਰੀ ਸਮੱਸਿਆਵਾਂ ਦਾ ਹੱਲ ਹੈ। ਕੁਝ ਲੋਕਾਂ ਰੇਵੜੀਆਂ ਵੰਡ ਕੇ ਜਨਤਾ ਨੂੰ ਖੁਸ਼ ਕਰਨ ਦੇ ਕੰਮ ਕਰਦੇ ਰਹੇ ਹਨ, ਪਰ ਦੇਸ਼ ਦੀ ਜਨਤਾ ਸ਼ਾਨਦਾਰ ਹੈ ਭਿਖਾਰੀ ਨਹੀਂ। ਨੋਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਨਾਸੂਰ ਸੀ ਜਿਸ ਨੂੰ ਅੱਜ ਤਕ ਕੋਈ ਹੱਥ ਲਗਾਉਣ ਦੀ ਹਿੰਮਤ ਨਹੀਂ ਕਰਦਾ ਸੀ। ਅਸੀਂ ਅਜਿਹਾ ਸਿਆਸੀ ਲਾਹਾ ਲੈਣ ਲਈ ਨਹੀਂ, ਦੇਸ਼ਹਿੱਤ ਲਈ ਕੀਤਾ। ਪਿਛਲੇ ਕੁਝ ਸਾਲਾਂ ਚ ਭਾਰਤ ਸਭ ਤੋਂ ਤੇਜ਼ ਗਤੀ ਨਾਲ ਕਰਨ ਵਾਲੀ ਅਰਥਵਿਵਸਥਾ ਹੈ। ਸਾਲ 1991 ਮਗਰੋਂ ਦੀ ਸਰਕਾਰਾਂ ਨਾਲ ਤੁਲਨਾ ਕਰੀਏ ਤਾਂ ਅਸਲ ਚ ਸਾਡੀ ਸਰਕਾਰ ਦੇ ਸਮੇਂ ਔਸਤ ਵਿਕਾਸ ਬੇਹਤਰੀਨ ਰਿਹਾ ਹੈ।ਉਨਹਾਂ ਕਿਹਾ ਹੈ ਕਿ ਸੰਸਥਾਨਾਂ ਖਿਲਾਫ਼ ਇਕ ਫ਼ੈਸ਼ਨ ਚਲਿਆ ਹੈ, ਤੁਸੀਂ ਚੋਣ ਹਾਰ ਜਾਓ ਤਾਂ ਈਵੀਐਮ ਨੂੰ ਗਾਲਾਂ ਦਿਓ, ਤੁਹਾਡੇ ਮੁਤਾਬਕ ਫੈਸਲਾ ਨਾ ਹੋਵੇ, ਤਾਂ ਚੀਫ਼ ਜਸਟਿਸ ਖਿਲਾਫ਼ ਮਹਾਦੋਸ਼ ਦੀ ਗੱਲ ਕਹੋ, ਮੀਡੀਆ ਤੁਹਾਡੇ ਮੁਤਾਬਕ ਨਾ ਹੋਵੇ, ਤਾਂ ਉਸ ਨੂੰ ਵਿਕਿਆ ਹੋਇਆ ਕਰਾਰ ਦਿਓ।

Real Estate