ਘੁਬਾਇਆ ਦਾ ਸਟਿੰਗ ਬਣੇਗਾ ਟਿਕਟ ਲਈ ਖ਼ਤਰਾ !

1974

ਟੀਵੀ 9 ਦੇ ਕੀਤੇ ਸਟਿੰਗਾਂ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ । ਅਕਾਲੀ ਦਲ (ਬਾਦਲ) ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਐਮ ਪੀ ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ ਦੇ ਅੰਦਰਲੇ ਅਤੇ ਬਾਹਰਲੇ ਵਿਰੋਧੀਆਂ ਨੂੰ ਉਸ ਤੇ ਸਿਆਸੀ ਹਮਲੇ ਕਰਨ ਦਾ ਮੌਕਾ ਦੇ ਦਿੱਤਾ ਹੈ । ਅਕਾਲੀ ਤਾਂ ਖ਼ੂਬ ਕੱਛਾਂ ਵਜਾ ਰਹੇ ਨੇ । ਖ਼ਬਰਾਂ ਅਨੁਸਾਰ ਕੁਝ ਵਿਰੋਧੀਆਂ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ । ਸਟਿੰਗ ਵਾਇਰਲ ਹੋ ਰਹੀ ਵੀਡੀਓ ਵਿੱਚ ਸ਼ੇਰ ਸਿੰਘ ਘੁਬਾਇਆ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਪਿਛਲੀ ਲੋਕ ਸਭਾ ਚੋਣ ਵਿੱਚ 20 – 22 ਕਰੋੜ ਰੁਪਏ ਖ਼ਰਚ ਕੀਤੇ ਸਨ । ਹੁਣ ਵਾਲੀ ਚੋਣ ਵਿੱਚ ਕਿਉਂਕਿ ਸਾਹਮਣੇ ਹਰਸਿਮਰਤ ਕੌਰ ਬਾਦਲ ਆ ਸਕਦੀ ਹੈ , ਇਸ ਲਈ ਤੀਹ – ਪੈਂਤੀ ਕਰੋੜ ਰੁਪਏ ਖ਼ਰਚ ਕਰਨੇ ਪੈ ਸਕਦੇ ਹਨ । ਸਟਿੰਗ ਆਪ੍ਰੇਸ਼ਨ ਕਰਨ ਵਾਲੇ ਮੀਡੀਆ ਕਰਮੀਆਂ ਦੇ ਪੁੱਛਣ ਤੇ ਸਾਬਕਾ ਐਮ ਪੀ ਕਹਿ ਰਹੇ ਹਨ ਕਿ ਉਨ੍ਹਾਂ ਦੇ ਖੇਤਰ ਵਿੱਚ 9 ਵਿਧਾਨ ਸਭਾ ਹਲਕੇ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਕਰੋੜ ਰੁਪਏ ਨਗਦ , ਸ਼ਰਾਬ ਅਤੇ ਗੱਡੀਆਂ ਦਾ ਖਰਚਾ ਅਲੱਗ ਤੋਂ ਪ੍ਰਬੰਧ ਕਰਨਾ ਪੈਂਦਾ ਹੈ । ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਵੀ ਇਸ ਨੂੰ ਰਾਸ਼ਟਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਅਹੁਦੇਦਾਰਾਂ ਦੀਆਂ ਈ ਮੇਲ ਆਈਡੀਜ਼ ਉੱਪਰ ਪਹੁੰਚਾ ਕੇ ਸ਼ੇਰ ਸਿੰਘ ਘੁਬਾਇਆ ਦੀ ਉਮੀਦਵਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਊਜ਼ ਚੈਨਲ ਟੀਵੀ 9 ਦੁਆਰਾ ਸਟਿੰਗ ਕੀਤੇ ਗਏ ਹਨ । ਇਹ ਸਟਿੰਗ ਚੋਣਾਂ ਲੜ ਰਹੇ ਵੱਖ-ਵੱਖ ਉਮੀਦਵਾਰਾਂ ਦੇ ਹਨ । ਟੀਵੀ 9 ਅਨੁਸਾਰ ਕਈ ਮੈੱਮ ਪੀ 3 ਤੋਂ 25 ਕਰੋੜ ਕਾਲਾ ਧਨ ਲੈਣ ਲਈ ਸਟਿੰਗ ਵਿੱਚ ਮੰਨ ਗਏ ।
ਪਰ ਦੇਸ਼ ਦੇ ਤਿੰਨ ਇਮਾਨਦਾਰ ਐੱਮ ਪੀ ਅਹਿਜੇ ਵੀ ਨਿਕਲੇ ਜਿੰਨਾਂ ਨੇ ਕਾਲਾ ਧਨ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਤਿੰਨ ਇਮਾਨਦਾਰਾਂ ਵਿੱਚੋਂ ਇੱਕ ਨੇ ਹਨ ਪਟਿਆਲਾ ਦੇ ਡਾ ਧਰਮਵੀਰ ਗਾਂਧੀ। ਜਿੰਨਾ ਨੇ ਕਿਹਾ ਕਿ ਅਸੀ ਜਿੱਤੀਏ ਚਾਹੇ ਹਾਰੀਏ ਪਰ ਅਸੀ ਕਾਲੇ ਧਨ ਵੱਲ ਮੂੰਹ ਨੀ ਕਰਨਾ , ਅਸੀ ਰੁਪੱਈਆ ਰੁਪੱਈਆ ਇਕੱਠਾ ਕਰਕੇ ਹੀ ਇਮਾਨਦਾਰੀ ਨਾਲ ਚੌਣ ਲੜਣੀ ਹੈ।
ਦੂਜੇ ਹਨ ਚਰਨਜੀਤ ਸਿੰਘ ਰੋੜੀ ਸਿਰਸਾ ਤੋਂ ਸਾਂਸਦ ਹਨ ਤੇ ਤੀਸਰੇ ਹਨ ਸਦਾਸਿ਼ਵ ਲੋਖੰਡੇ ਜੋ ਸਿਰਡੀ ਤੋਂ ਸਿ਼ਵ ਸੈਨਾ ਦੇ ਮੈਂਬਰ ਪਾਰਲੀਮੈਂਟ ਹਨ । ਇਹਨਾਂ ਤਿੰਨ੍ਹਾਂ ਨੇ ਕਰੋੜਾਂ ਰੁਪਏ ਦਾ ਫੰਡ ਲੈਡ ਤੋਂ ਇਨਕਾਰ ਕਰ ਦਿੱਤਾ ਜੋ ਕਾਲੇ ਧਨ ਦੇ ਰੂਪ ਵਿੱਚ ਮਿਲ ਰਿਹਾ ਸੀ ।

Real Estate