ਰਾਹੁਲ ਗਾਂਧੀ ਨੇ ਕੇਰਲ ਦੀ ਵਾਏਨਾਡ ਸੀਟ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰੇ

1449

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੀਰਵਾਰ ਨੂੰ ਉਤਰ ਪ੍ਰਦੇਸ਼ ਦੀ ਅਮੇਠੀ ਸੀਟ ਨਾਲ–ਨਾਲ ਕੇਰਲ ਦੀ ਵਾਏਨਾਡ ਸੀਟ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਦਿੱਤੇ ਹੈ। ਰਾਹੁਲ ਗਾਂਧੀ ਨਾਲ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹੀ।ਵਾਏਨਾਡ ਸੀਟ ਤੋਂ ਕਾਗਜ਼ ਦਾਖਲ ਕਰਨ ਤੋਂ ਬਾਅਦ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਨਾਲ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਵੀ ਹਾਜ਼ਰ ਸਨ। ਕਾਂਗਰਸ ਆਗੂਆਂ ਨੇ ਕਿਹਾ ਕਿ ਨਾਮਜ਼ਦਗੀ ਦਾਖਲ ਕਰਨ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ–ਦੋ ਵਾਰ ਅਤੇ ਪ੍ਰਚਾਰ ਲਈ ਵਾਏਨਾਡ ਆਉਣੇ।
ਵਾਏਨਾਡ ਸੀਟ ਉਤੇ ਚੋਣ ਲੜਨ ਦੇ ਨਾਲ ਹੀ ਕਾਂਗਰਸ ਪ੍ਰਧਾਨ ਗਾਂਧੀ ਪਰਿਵਾਰ ਦੇ ਅਜਿਹੇ ਤੀਜੇ ਮੈਂਬਰ ਬਣ ਗਏ ਜਿਨ੍ਹਾਂ ਨੂੰ ਦੱਖਣੀ ਭਾਰਤ ਦੀ ਸੀਟ ਤੋਂ ਚੋਣ ਲੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਲ 1978 ਵਿਚ ਕਰਨਾਟਕ ਦੇ ਚਿਕਮਗਲੁਰ ਤੋਂ ਚੋਣ ਲੜੀ ਸੀ। ਉਥੇ, ਸੋਨੀਆ ਗਾਂਧੀ ਨੇ ਬੇਲਾਰੀ ਤੋਂ ਸਾਲ 1998 ਵਿਚ ਚੋੜ ਲੜੀ ਸੀ। ਕਿਹਾ ਜਾ ਰਿਹਾ ਹੈ ਕਿ ਵਾਏਨਾਡ ਸੀਟ ਤੋਂ ਚੋਣ ਲੜਨ ਪਿੱਛੇ ਪਾਰਟੀ ਨੂੰ ਦੱਖਣ ਭਾਰਤ ਵਿਚ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਵੀ ਹੈ।

Real Estate