ਭਾਜਪਾ ਨੇ ਗੁਜਰਾਤ ਦੰਗਿਆਂ ਨਾਲ ਜੁੜੇ ਮੁਲਜਿ਼ਮ ਨੂੰ ਉਮੀਦਵਾਰ ਬਣਾਇਆ

1200

Mitesh-Patelਗੁਜਰਾਤ ਦੀ ਆਣੰਦ ਲੋਕ ਸਭਾ ਸੀਟ ਤੋਂ ਭਾਜਪਾ ਨੇ ਉਮੀਦਵਾਰ ਮਿਤੇਸ਼ ਪਟੇਲ ਨੇ ਆਪਣੇ ਹਲਫ਼ਨਾਮੇ ਵਿੱਚ ਐਲਾਨ ਕੀਤਾ ਹੈ ਕਿ ਉਹ ਗੋਧਰਾ ਕਾਂਡ ਦੇ ਬਾਅਦ 2002 ਦੇ ਗੁਜਰਾਤ ‘ਚ ਹੋਏ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਮੁਲਜਿ਼ਮ ਹੈ।
ਭਾਜਪਾ ਦੇ 54 ਵਰ੍ਹਿਆ ਦੇ ਪਟੇਲ ਨੂੰ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਭਰਤ ਸਿੰਘ ਸੋਲੰਕੀ ਦੇ ਖਿਲਾਫ਼ ਮੱਧ ਗੁਜਰਾਤ ਦੀ ਆਣੰਦ ਸੀਟ ਤੋਂ ਉਮੀਦਵਾਰ ਬਣਾਇਆ ਹੈ।
ਚੋਣ ਅਧਿਕਾਰੀਆਂ ਨੂੰ ਸੌਂਪੇ ਆਪਣੇ ਹਲਫ਼ਨਾਮੇ ਵਿੱਚ ਪਟੇਲ ਨੇ ਜਿ਼ਕਰ ਕੀਤਾ ਹੈ ਕਿ ਉਸਦੇ ਖਿਲਾਫ਼ ਆਣੰਦ ਜਿਲ੍ਹੇ ਦੇ ਵਸਾਡ ਪੁਲੀਸ ਥਾਣੇ ‘ਚ 2002 ਵਿੱਚ ਇੱਕ ਐਫਆਈਆਰ ਦਰਜ਼ ਕੀਤੀ ਗਈ ਸੀ । ਪਟੇਲ ‘ਤੇ ਦੰਗਾ ਕਰਨ, ਪਥਰਾਅ , ਚੋਰੀ ਅਤੇ ਅੱਗ ਲਾਉਣ ਵਿੱਚ ਸ਼ਾਂਮਿਲ ਹੋਣ ਵਰਗੇ ਕਈ ਦੋਸ਼ ਹਨ।
ਹਲਫ਼ਨਾਮੇ ਮੁਤਾਬਿਕ , ਪਟੇਲ ਦੇ ਖਿਲਾਫ਼ ਆਈਪੀਸੀ ਦੀ ਧਾਰਾ 147, 149 , 436, 332, 143 ਅਤੇ 380 ਤਹਿਤ ਮਾਮਲੇ ਦਰਜ ਹਨ।
ਉਸਨੂੰ ਜਿਲ੍ਹਾ ਸੈਸ਼ਨ ਕੋਰਟ ਨੇ ਸਤੰਬਰ 2010 ਵਿੱਚ ਬਰੀ ਕਰ ਦਿੱਤਾ ਸੀ , ਪਰ ਇਹ ਮਾਮਲਾ ਗੁਜਰਾਤ ਹਾਈਕੋਰਟ ਵਿੱਚ ਚੱਲ ਰਿਹਾ ਹੈ ਕਿਉਂਕਿ 2011 ਵਿੱਚ ਰਾਜ ਸਰਕਾਰ ਨੇ ਉਸਨੂੰ ਬਰੀ ਕਰਨ ਦੇ ਖਿਲਾਫ਼ 2011 ਵਿੱਚ ਇੱਕ ਅਪੀਲ ਦਾਇਰ ਕੀਤੀ ਸੀ ।
ਹਾਈਕੋਰਟ ਦੇ ਰਿਕਾਰਡ ਮੁਤਾਬਿਕ , ਗੁਜਰਾਤ ਸਰਕਾਰ ਨੇ ਪਟੇਲ ਸਮੇਤ ਲਗਭਗ 50 ਲੋਕਾਂ ਨੂੰ ਬਰੀ ਕਰਨ ਦੇ ਖਿਲਾਫ਼ ਅਪੀਲ ਦਾਇਰ ਕੀਤੀ ਸੀ , ਜਿੰਨ੍ਹਾਂ ਨੂੰ 2010 ਵਿੱਚ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ।

Real Estate