ਪ੍ਰਨੀਤ ਕੌਰ ਨੂੰ ਟਿਕਟ ਦੇਣ ਤੇ ਕਾਂਗਰਸੀ ਵਿਧਾਇਕ ਨਾਖੁਸ਼

1455

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਜਿਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।ਪਰ ਕਾਂਗਰਸ ਦੇ ਅਮਲੋਹ ਤੋਂ ਮੌਜੂਦਾ ਵਿਧਾਇਕ ਕਾਕਾ ਰਣਦੀਪ ਸਿੰਘ ਕਾਂਗਰਸ ਪਾਰਟੀ ਤੋਂ ਖੁਸ਼ ਨਹੀ ਹਨ। ਇਸ ਦੌਰਾਨ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਨੇ ਕਾਂਗਰਸ ਅਤੇ ਦੇਸ਼ ਵਾਸਤੇ ਸੰਘਰਸ਼ ਵੀ ਕੀਤਾ ਅਤੇ ਕੁਰਬਾਨੀਆਂ ਵੀ ਦਿੱਤੀਆਂ ਪਰ ਉਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ।
ਕਾਕਾ ਰਣਦੀਪ ਸਿੰਘ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਬਾਕੀ ਹਾਈਕਮਾਂਡ ਨੇ ਜੋ ਫੈਸਲਾ ਦਿੱਤਾ ਉਹ ਸੋਚ ਸਮਝ ਕੇ ਹੀ ਲਿਆ ਹੋਵੇਗਾ। ਨਾਭੇ ਤੋਂ ਚੋਣ ਪ੍ਰਚਾਰ ਬਾਰੇ ਪੁੱਛੇ ਸਵਾਲ ਤੇ ਕਿਹਾ ਕਿ ਇੱਥੋਂ ਕਾਂਗਰਸ ਦੇ ਵਜ਼ੀਰ ਹਨ ਅਤੇ ਉਹ ਹੀ ਪ੍ਰਚਾਰ ਕਰਨਗੇ ਮੈ ਸਿਰਫ ਆਪਣੇ ਹਲਕੇ ਵਿੱਚ ਆਪਣੀ ਜਿੰਮੇਵਾਰੀ ਨਿਭਾਵਾਂਗਾ ।ਦੱਸਣਯੋਗ ਹੈ ਕਿ ਕਾਕਾ ਰਣਦੀਪ ਸਿੰਘ ਨੇ ਵੀ ਪਟਿਆਲਾ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਟਿਕਟ ਲਈ ਅਪਲਾਈ ਕੀਤਾ ਹੋਇਆ ਸੀ।

Real Estate