ਡਾ ਧਰਮਵੀਰ ਗਾਂਧੀ ਨੇ ਕਾਲਾ ਧਨ ਲੈਣ ਤੋਂ ਕੀਤਾ ਸਾਫ ਇਨਕਾਰ

1611

ਡਾਕਟਰ ਗਾਂਧੀ ਸਮੇਤ 3 ਆਗੂਆਂ ਦੀ ਈਮਾਨਦਾਰੀ ਦਾ ਚਰਚਾ

ਡਾਕਟਰ ਗਾਂਧੀ ਸਮੇਤ 3 ਆਗੂਆਂ ਦੀ ਈਮਾਨਦਾਰੀ ਦਾ ਚਰਚਾ

Posted by Punjabi News Online (www.punjabinewsonline.com on Wednesday, April 3, 2019

ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਊਜ਼ ਚੈਨਲ ਟੀਵੀ 9 ਦੁਆਰਾ ਸਟਿੰਗ ਕੀਤੇ ਗਏ ਹਨ । ਇਹ ਸਟਿੰਗ ਚੋਣਾਂ ਲੜ ਰਹੇ ਵੱਖ-ਵੱਖ ਉਮੀਦਵਾਰਾਂ ਦੇ ਹਨ । ਟੀਵੀ 9 ਅਨੁਸਾਰ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਸਣੇ ਬਹੁਤ ਹੋਰ ਕਈ ਮੈੱਮ ਪੀ 3 ਤੋਂ 25 ਕਰੋੜ ਕਾਲਾ ਧਨ ਲੈਣ ਲਈ ਸਟਿੰਗ ਵਿੱਚ ਮੰਨ ਗਏ ।
ਪਰ ਦੇਸ਼ ਦੇ ਤਿੰਨ ਇਮਾਨਦਾਰ ਐੱਮ ਪੀ ਅਹਿਜੇ ਵੀ ਨਿਕਲੇ ਜਿੰਨਾਂ ਨੇ ਕਾਲਾ ਧਨ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਤਿੰਨ ਇਮਾਨਦਾਰਾਂ ਵਿੱਚੋਂ ਇੱਕ ਨੇ ਹਨ ਪਟਿਆਲਾ ਦੇ ਡਾ ਧਰਮਵੀਰ ਗਾਂਧੀ। ਜਿੰਨਾ ਨੇ ਕਿਹਾ ਕਿ ਅਸੀ ਜਿੱਤੀਏ ਚਾਹੇ ਹਾਰੀਏ ਪਰ ਅਸੀ ਕਾਲੇ ਧਨ ਵੱਲ ਮੂੰਹ ਨੀ ਕਰਨਾ , ਅਸੀ ਰੁਪੱਈਆ ਰੁਪੱਈਆ ਇਕੱਠਾ ਕਰਕੇ ਹੀ ਇਮਾਨਦਾਰੀ ਨਾਲ ਚੌਣ ਲੜਣੀ ਹੈ।
ਦੂਜੇ ਹਨ ਚਰਨਜੀਤ ਸਿੰਘ ਰੋੜੀ ਜੋ INLD ਦੇ ਸਿਰਸਾ ਤੋਂ ਸਾਂਸਦ ਹਨ ਤੇ ਤੀਸਰੇ ਹਨ ਸਦਾਸਿ਼ਵ ਲੋਖੰਡੇ ਜੋ ਸਿਰਡੀ ਤੋਂ ਸਿ਼ਵ ਸੈਨਾ ਦੇ ਮੈਂਬਰ ਪਾਰਲੀਮੈਂਟ ਹਨ । ਇਹਨਾਂ ਤਿੰਨ੍ਹਾਂ ਨੇ ਕਰੋੜਾਂ ਰੁਪਏ ਦਾ ਫੰਡ ਲੈਡ ਤੋਂ ਇਨਕਾਰ ਕਰ ਦਿੱਤਾ ਜੋ ਕਾਲੇ ਧਨ ਦੇ ਰੂਪ ਵਿੱਚ ਮਿਲ ਰਿਹਾ ਸੀ ।

Real Estate