ਕੇਜਰੀਵਾਲ, ਸਿਸੋਦੀਆ ਤੇ ਯਾਦਵ ਖਿਲਾਫ਼ ਅਦਾਲਤ ਨੇ ਦੋਸ਼ ਕੀਤੇ ਤੈਅ

1514

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਖਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਾਣਹਾਨੀ ਦੇ ਇਕ ਮਾਮਲੇ ਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਮਾਮਲੇ ਚ ਹੁਣ 11 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਣ ਵਾਲੀ ਹੈ ਤੇ ਅਪੀਲਕਰਤਾ ਸੁਰਿੰਦਰ ਸ਼ਰਮਾ ਦੇ ਬਿਆਨ ਵੀ ਦਰਜ ਹੋਣਗੇ।
ਵਕੀਲ ਸੁਰਿੰਦਰ ਸ਼ਰਮਾ ਨੇ ਇਨ੍ਹਾਂ ਤਿੰਨਾਂ ਆਗੂਆਂ ਖਿਲਾ਼ਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਸੁਰਿੰਦਰ ਨੂੰ ਪਹਿਲਾਂ ਸ਼ਾਹਦਰਾ ਤੋਂ ਆਮ ਆਦਮੀ ਪਾਰਟੀ ਨੇ ਵਿਧਾਇਕ ਅਹੁਦੇ ਲਈ ਟਿਕਟ ਦਿੱਤੀ ਸੀ ਪਰ ਬਾਅਦ ਚ ਉਨ੍ਹਾਂ ਦੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇ ਦਿੱਤੀ ਗਈ।ਸੁਰਿੰਦਰ ਸ਼ਰਮਾ ਦੀ ਟਿਕਟ ਕੱਟਣ ਤੇ ਤਿੰਨਾਂ ਆਗੂਆਂ ਨੇ ਕਿਹਾ ਸੀ ਕਿ ਸੁਰਿੰਦਰ ਸ਼ਰਮਾ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਸ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ। ਇਸ ਬਿਆਨ ਮਗਰੋਂ ਸੁਰਿੰਦਰ ਸ਼ਰਮਾ ਨੇ ਅਦਾਲਤ ਚ ਚੁਣੌਤੀ ਦਿੱਤੀ ਅਤੇ ਮਾਣਹਾਨੀ ਦੋਸ਼ ਲਗਾਉਂਦਿਆਂ ਮੁਕੱਦਮਾ ਕਰ ਦਿੱਤਾ।

Real Estate