ਕਾਂਗਰਸ ਦਾ ਚੋਣ ਮਨੋਰਥ ਪੱਤਰ ‘ਚ ਵੱਡਾ ਵਾਅਦਾ “ਗਰੀਬੀ ‘ਤੇ ਵਾਰ, 72 ਹਜ਼ਾਰ”

1554

ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ । ਕਾਂਗਰਸ ਦੇ ਮੈਨੀਫੈਸਟੋ ‘ਚ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਕਾਂਗਰਸ ਨੇ ਆਪਣੇ ਮੈਨੀਫੈਸਟੋ ਨੂੰ ‘ਜਨ ਆਵਾਜ਼’ ਦਾ ਨਾਂ ਦਿੱਤਾ ਹੈ। ਚੋਣ ਮਨੋਰਥ ਪੱਤਰ ਜਾਰੀ ਕਰਨ ਵੇਲੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਡਾ। ਮਨਮੋਹਨ ਸਿੰਘ, ਸੋਨੀਆ ਗਾਂਧੀ ਤੇ ਕਾਂਗਰਸ ਦੇ ਹੋਰ ਲੀਡਰ ਮੌਜੂਦ ਸਨ।ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਮੈਨੀਫੈਸਟੋ ਲਈ ਕਈ ਸਾਲ ਪਹਿਲਾਂ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦੋ ਨਿਰਦੇਸ਼ ਦਿੱਤੇ ਸੀ। ਪਹਿਲਾ ਇਹ ਕਿ ਮੈਨੀਫੈਸਟੋ ਬੰਦ ਕਮਰੇ ਵਿੱਚ ਨਾ ਬਣਾਇਆ ਜਾਏ। ਦੂਜਾ ਇਹ ਕਿ ਇਸ ਵਿੱਚ ਜੋ ਵੀ ਹੋਏ, ਉਹ ਸੱਚ ਹੋਏ। ਇਸ ਵਿੱਚ ਕੁਝ ਵੀ ਝੂਠ ਨਹੀਂ ਹੋਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਅਸੀਂ ਰੋਜ਼ ਪੀਐਮ ਕੋਲੋਂ ਝੂਠ ਸੁਣਦੇ ਹਾਂ। ਇਸ ਲਈ ਸਾਲਾਂ ਬਾਅਦ ਅਜਿਹਾ ਮੈਨੀਫੈਸਟੋ ਬਣਾਇਆ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਨੀਫੈਸਟੋ ਵਿੱਚ ਪੰਜ ਵੱਡੇ ਵਿਚਾਰ ਹਨ। ਉਨ੍ਹਾਂ ਕਿਹਾ ਕਿ ਸਾਲਾਨਾ 72 ਹਜ਼ਾਰ ਰੁਪਏ ਦੇਣ ਵਾਲਾ ਵਿਚਾਰ ਗਰੀਬੀ ‘ਤੇ ਵਾਰ ਹੈ। ਕਿਸਾਨਾਂ ਤੇ ਗਰੀਬਾਂ ਦੀ ਜੇਬ ਵਿੱਚ ਸਿੱਧਾ ਪੈਸਾ ਜਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਪੀਐਮ ਮੋਦੀ ਨੇ ਜੋ ਨੋਟਬੰਦੀ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਜਾਮ ਕੀਤਾ ਹੈ, ਉਹ ਇਸ ਸਕੀਮ ਨਾਲ ਖ਼ਤਮ ਹੋ ਜਾਏਗਾ।
ਰਾਹੁਲ ਨੇ ਕਿਹਾ ਕਿ ਮੋਦੀ ਨੇ ਜੋ ਦੋ ਕਰੋੜ ਰੁਜ਼ਗਾਰ ਦੀ ਗੱਲ ਕੀਤੀ, ਉਹ ਝੂਠ ਹੈ। ਉਨ੍ਹਾਂ ਆਪਣੀ ਕਮੇਟੀ ਨੂੰ ਇਸ ਦਾ ਸੱਚ ਦੱਸਣ ਲਈ ਕਿਹਾ, ਕਮੇਟੀ ਮੁਤਾਬਕ 22 ਲੱਖ ਸਰਕਾਰੀ ਆਸਾਮੀਆਂ ਖ਼ਾਲੀ ਹਨ। ਇਹ 2020 ਤਕ ਭਰੀਆਂ ਜਾ ਸਕਦੀਆਂ ਹਨ। 10 ਲੱਖ ਨੌਜਵਾਨਾਂ ਨੂੰ ਗ੍ਰਾਮ ਪੰਚਾਇਤ ਵਿੱਚ ਨੌਕਰੀ ਦਿੱਤੀ ਜਾਏਗੀ।

Real Estate