ਅਕਾਲੀ ਦਲ ਟਿਕਟ ਦਿੰਦਾਂ ਤਾਂ ਆਪਣੇ ਮੁੰਡੇ ਲਈ ਵੀ ਪ੍ਰਚਾਰ ਨਹੀਂ ਕਰਨਗੇ ਢੀਂਡਸਾ

1220

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦੀ ਟਿਕਟ ਉੱਤੇ ਚੋਣ ਲੜੀ, ਤਾਂ ਉਹ ਉਸ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਪੰਥਕ ਚਿਹਰਾ ਗੁਆ ਚੁੱਕਾ ਹੈ ਤੇ ਪਾਰਟੀ ਨੂੰ ਬਹੁਤ ਤੇਜ਼ੀ ਨਾਲ ਆਪਣੀ ਬੁਨਿਆਦੀ ਵਿਚਾਰਧਾਰਾ ’ਚ ਵਾਪਸ ਲਿਆਉਣ ਦੀ ਜ਼ਰੂਰਤ ਹੈ।ਸੀਨੀਅਰ ਢੀਂਡਸਾ ਨੇ ਪਹਿਲਾਂ ਹੀ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਨੂੰ ਸਲਾਹ ਦਿੱਤੀ ਸੀ ਕਿ ਉਹ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਨਾ ਲੜੇ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਹੁਣ ਆਮ ਜਨਤਾ ਵਿੱਚ ਅਕਾਲੀ ਦਲ ਪ੍ਰਤੀ ਡਾਢਾ ਰੋਹ ਪਾਇਆ ਜਾ ਰਿਹਾ ਹੈ।ਜਦੋਂ ਵੱਡੇ ਢੀਂਡਸਾ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵੱਲੋਂ ਟਿਕਟ ਦੇਣ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ,‘ਪਰਮਿੰਦਰ ਤੋਂ ਪੁੱਛੋ, ਉਹ ਚੋਣ ਕਿਉਂ ਲੜ ਰਿਹਾ ਹੈ। ਮੈਂ ਪਹਿਲਾਂ ਹੀ ਉਸ ਨੂੰ ਇੰਝ ਨਾ ਕਰਨ ਦੀ ਸਲਾਹ ਦਿੱਤੀ ਸੀ। ਹੁਣ ਉਸ ਦੀ ਮਰਜ਼ੀ ਹੈ। ਇਕੱਲੇ ਪਰਮਿੰਦਰ ਲਈ ਹੀ ਨਹੀਂ, ਮੈਂ ਕਿਸੇ ਵੀ ਅਕਾਲੀ ਆਗੂ ਜਾਂ ਹੋਰ ਪਾਰਟੀਆਂ ਲਈ ਵੀ ਚੋਣ ਪ੍ਰਚਾਰ ਨਹੀਂ ਕਰਾਂਗਾ।’
ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੇ ਪੁੱਤਰ ਨਾਲ ਕੋਈ ਨਿਜੀ ਗੁੱਸਾ ਨਹੀਂ ਹੈ। ‘ਮੇਰੇ ਵਿਚਾਰਧਾਰਕ ਮੱਤਭੇਦ ਹਨ ਪਰ ਉਹ ਸਿਰਫ਼ ਤਦ ਹੀ ਦੂਰ ਹੋ ਸਕਦੇ ਹਨ ਜੇ ਪਾਰਟੀ ਆਪਣੀ ਅਸਲ ਵਿਚਾਰਧਾਰਾ ਵੱਲ ਪਰਤੇ।’
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਸੀਨੀਅਰ ਅਕਾਲੀ ਆਗੂ ਇਸ ਸਮਾਰੋਹ ਵਿੱਚ ਮੌਜੂਦ ਨਹੀਂ ਸਨ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਸੇਵਾ ਸਿੰਘ ਸੇਖਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ ਤੇ ਅਜਿਹੇ ਕੁਝ ਹੋਰ ਆਗੂਆਂ ਨੇ ਬਾਦਲਾਂ ਖਿ਼ਲਾਫ਼ ਆਪਣੀ ਭੜਾਸ ਕੱਢੀ।

Real Estate