ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਉਤੇ ਐਲਾਨ ਅੱਜ-ਕੱਲ੍ਹ ‘ਚ ਹੀ

1338

ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚ ਸੰਭਾਵਿਤ ਗਠਜੋੜ ਉਤੇ ਦਿੱਲੀ ਕਾਂਗਰਸ ਮੁੱਖੀ ਸ਼ੀਲਾ ਦੀਕਿਸ਼ਤ ਨੇ ਕਿਹਾ ਕਿ ਤੁਹਾਨੂੰ ਕੁਝ ਘੰਟਿਆਂ ਭਾਵ ਅੱਜ ਕੱਲ੍ਹ ‘ਚ ਪਤਾ ਲੱਗ ਜਾਵੇਗਾ। ਇਸ ਦਾ ਅਧਿਕਾਰਤ ਐਲਾਨ ਹੋਵੇਗਾ। ਉਥੇ ਕਾਂਗਰਸ ਨੇ ਦਿੱਲੀ ਇਕਾਈ ਨੇ ਸਾਰੀਆਂ ਸੱਤ ਸੀਟਾਂ ਲਈ ਸੰਭਾਵਿਤ ਉਮੀਦਵਾਰਾਂ ਦੇ ਪੈਨਲ ਬਣਾਏ ਹੈ ਜਿਨ੍ਹਾਂ ਸਕਰੀਨਿੰਗ ਕਮੇਟੀ ਦੇ ਸਾਹਮਣੇ ਰੱਖਿਆ ਜਾਵੇਗਾ।ਸੂਬਾ ਕਾਂਗਰਸ ਕਮੇਟੀ ਨੇ ਹਰ ਸੀਟ ਉਤੇ ਤਿੰਨ ਚਾਰ ਨਾਵਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਦਿੱਲੀ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦੇ ਨਾਮ ਵੀ ਸ਼ਾਮਲ ਹਨ। ਦਿੱਲੀ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਪੀਟੀਆਈ–ਭਾਸ਼ਾ ਨੂੰ ਕਿਹ ਹੈ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਦੇ ਉਮੀਦਵਾਰਾਂ ਲਈ ਕਰੀਬ 80 ਸੰਜੀਦਾ ਦਾਅਵੇਦਾਰਾਂ ਦੇ ਦਾਅਵਾ ਕੀਤਾ ਸੀ। ਸੂਬਾ ਕਾਂਗਰਸ ਕਮੇਟੀ ਨੇ ਇਨ੍ਹਾਂ ਵਿਚੋਂ ਸੰਭਾਵਿਤ ਉਮੀਦਵਾਰਾਂ ਦੇ ਨਾਮਾਂ ਦਾ ਪੈਨਲ ਬਣਾਇਆ ਹੈ। ਉਨ੍ਹਾਂ ਇਨ੍ਹਾਂ ਪੈਨਲ ਵਿਚ ਸ਼ਾਮਲ ਸੀਨੀਅਰ ਆਗੂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਇਹ ਕਿਹਾ ਕਿ ਇਨ੍ਹਾਂ ਪੈਨਲ ਵਿਚ ਕਈ ਸੀਨੀਅਰ ਆਗੂ ਹਨ ਜੋ ਦਿੱਲੀ ਦੀ ਰਾਜਨੀਤੀ ਅਤੇ ਕਾਂਗਰਸ ਦੇ ਵੱਡੇ ਨਾਮਾਂ ਵਿਚ ਗਿਣੇ ਜਾਂਦੇ ਹਨ।
‘ਆਪ’ ਨਾਲ ਗਠਜੋੜ ਨੂੰ ਲੈ ਕੇ ਦਿੱਲੀ ਕਾਂਗਰਸ ਦੇ ਆਗੂਆਂ ਵਿਚ ਦੋ ਰਾਏ ਸਾਹਮਣੇ ਆਈ ਹੈ। ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਦੌਰਾਨ ਡੀਪੀਸੀਸੀ ਪ੍ਰਧਾਨ ਸ਼ੀਲਾ ਦੀਕਿਸ਼ਤ ਅਤੇ ਤਿੰਨੇ ਕਾਰਜਕਾਰੀ ਪ੍ਰਧਾਨਾਂ ਰਾਜੇਸ਼ ਲਿਲੋਠੀਆ, ਦੇਵੇਂਦਰ ਯਾਦਵ ਅਤੇ ਹਾਰੂਨ ਯੂਸੁਫ ਅਤੇ ਸਾਬਕਾ ਪ੍ਰਧਾਨ ਜੇਪੀ ਅਗਰਵਾਲ ਨੇ ਗਠਜੋਣ ਦਾ ਵਿਰੋਧ ਕੀਤਾ ਤਾਂ ਅਜੈ ਮਾਕਨ, ਸੁਭਾਸ਼ ਚੌਪੜਾ, ਅਰਵਿੰਦ ਸਿੰਘ ਲਵਲੀ ਅਤੇ ਕੁਝ ਹੋਰ ਆਗੂਆਂ ਨੇ ਤਾਲਮੇਲ ਦੇ ਪੱਖ ਵਿਚ ਰਾਏ ਪ੍ਰਗਟ ਕੀਤੀ।

Real Estate