ਆਪ ਨਾਲ ਗਠਜੋੜ ਕਰਨ ਤੋਂ ਰਾਹੁਲ ਗਾਂਧੀ ਨੇ ਦੇ ਦਿੱਤਾ ਜਵਾਬ

1438

ਕਾਂਗਰਸੀ ਆਗੂ ਤੇ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਿਸ਼ਤ ਨੇ ਐਤਵਾਰ ਨੂੰ ਵੀ ਆਪਣੇ ਨਿਵਾਸ ਉਤੇ ਮੀਡੀਆ ਨਾਲ ਗੱਲਬਾਤ ਵਿਚ ‘ਆਪ’ ਨਾਲ ਗਠਜੋੜ ਦੇ ਸਵਾਲ ਉਤੇ ਕਿਹਾ ਸੀ ਕਿ ਅੱਜ ਸ਼ਾਮ ਜਾਂ ਸੋਮਵਾਰ ਤੱਕ ਇਸ ਸਬੰਧੀ ਪਾਰਟੀ ਦੇ ਅਧਿਕਾਰਤ ਫੈਸਲੇ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅੱਜ ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਗਠਜੋੜ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜਾਰੀ ਖਿੱਚੋਤਾਣ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕਾਂਗਰਸ ਨੇ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਨਵੀਂ ਦਿੱਲੀ ਵਿਚ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੀਆਂ ਸੱਤਾਂ ਲੋਕ ਸਭਾਂ ਸੀਟਾਂ ਉਤੇ ਫਿਲਹਾਲ ਭਾਜਪਾ ਦਾ ਦਾ ਕਬਜ਼ਾ ਹੈ।

Real Estate