ਅਕਾਲੀ ਦਲ ਸੁਪਰੀਮੋ ਸ੍ਰ: ਬਾਦਲ ਨੂੰ ਜੇਲ੍ਹ ਜਾਣਾ ਪੈ ਸਕਦੈ

1063

ਮਾਮਲਾ ਲੋਕਤੰਤਰ ਤੇ ਸੰਵਿਧਾਨ ਨਾਲ ਧੋਖਾ ਕਰਨ ਦਾ
ਸੋਸ਼ਲਿਸਟ ਪਾਰਟੀ ਵੱਲੋਂ ਬਲਜਿੰਦਰ ਸੰਗੀਲਾ ਬਠਿੰਡਾ ਹਲਕੇ ਤੋਂ ਉਮੀਦਵਾਰ
ਬਠਿੰਡਾ/ 1 ਅਪਰੈਲ/ ਬਲਵਿੰਦਰ ਸਿੰਘ ਭੁੱਲਰ
ਭਾਰਤ ਦੇ ਲੋਕਤੰਤਰ ਤੇ ਸੰਵਿਧਾਨ ਨਾਲ ਧੋਖਾ ਕਰਨ ਦੀ ਵਜਾਹ ਕਾਰਨ ਜਲਦੀ ਹੀ ਅਕਾਲੀ ਦਲ ਦੇ ਸੁਪਰੀਮੋ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਇਹ ਪੇਸੀਨਗੋਈ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਬਲਵੰਤ ਸਿੰਘ ਖੇੜਾ ਨੇ ਕੀਤੀ।
ਲੋਕ ਸਭਾ ਹਲਕਾ ਬਠਿੰਡਾ ਤੋਂ ਸ੍ਰੀ ਬਲਜਿੰਦਰ ਸੰਗੀਲਾ ਨੂੰ ਸੋਸ਼ਲਿਸਟ ਪਾਰਟੀ ਦਾ ਉਮੀਦਵਾਰ ਐਲਾਨ ਕਰਨ ਮੌਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਖੇੜਾ ਨੇ ਦੱਸਿਆ ਕਿ ਸੰਵਿਧਾਨਕ ਤੇ ਜਮਹੂਰੀ ਢਾਂਚੇ ਨਾਲ ਫਰਾਡ ਕਰਨ ਵਿੱਚ ਭਾਵੇਂ ਉਹਨਾਂ ਕੋਲ ਸ੍ਰੀ ਬਾਦਲ ਦੇ ਖਿਲਾਫ ਦਰਜਨ ਦੇ ਕਰੀਬ ਸਬੂਤ ਹਨ, ਲਕਿ ਸਭ ਤੋਂ ਅਹਿਮ ਅਕਾਲੀ ਦਲ ਲਈ ਇਸਤੇਮਾਲ ਕੀਤੇ ਜਾ ਰਹੇ ਦੋ ਅਲੱਗ ਅਲੱਗ ਸੰਵਿਧਾਨ ਹਨ। ਸ੍ਰੀ ਖੇੜਾ ਨੇ ਦੱਸਿਆ ਕਿ ਕਾਨੂੰਨ ਮੁਤਾਬਿਕ ਕੋਈ ਵੀ ਸਿਆਸੀ ਪਾਰਟੀ ਧਾਰਮਿਕ ਪ੍ਰਬੰਧ ਲਈ ਚੋਣਾਂ ਨਹੀਂ ਲੜ ਸਕਦੀ, ਲੇਕਿਨ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਲੈਣ ਲਈ ਅਕਾਲੀ ਦਲ ਨੂੰ ਗੁਰਦੁਆਰਾ ਚੋਣ ਕਮਿਸਨ ਕੋਲ ਇੱਕ ਧਾਰਮਿਕ ਪਾਰਟੀ ਵਜੋਂ ਰਜਿਸਟਰਡ ਕਰਵਾਇਆ ਹੈ।
ਇਸ ਸਬੰਧੀ ਉਹਨਾਂ ਨੇ ਹੁਸਿਆਰਪੁਰ ਦੀ ਇੱਕ ਅਦਾਲਤ ਵਿਖੇ ਧੋਖਾਦੇਹੀ ਅਤ ਜਾਲਸਾਜੀ ਦੇ ਦੋਸਾਂ ਤਹਿਤ ਮੁਕੱਦਮਾ ਦਾਇਰ ਕੀਤਾ ਹੋਇਆ ਹੈ, ਜਿਸਦੇ ਸਬੰਧ ਵਿੱਚ ਭਾਰਤ ਦੇ ਚੋਣ ਕਮਿਸਨ, ਗੁਰਦੁਆਰਾ ਚੋਣ ਕਮਿਸਨ ਪੰਜਾਬ, ਗੁਰਦਆਰਾ ਚੋਣਾਂ ਸਬੰਧੀ ਦਿੱਲੀ ਸਰਕਾਰ ਨੂੰ ਡਾਇਕਟੋਰੇਟ ਦੇ ਪ੍ਰਤੀਨਿਧਾਂ ਤੋਂ ਇਲਾਵਾ ਅਕਾਲੀ ਦਲ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਤੇ ਸਾਬਕਾ ਸਕੱਤਰ ਮਨਜੀਤ ਸਿੰਘ ਤਰਨਤਾਰਨ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ, ਅਗਲੀ ਸੁਣਵਾਈ ਕੱਲ੍ਹ ਹੋਵੇਗੀ। ਇਸੇ ਤਰ੍ਹਾਂ ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਲਈ ਉਹਨਾਂ ਜੋ ਪਟੀਸਨ ਦਿੱਲੀ ਹਾਈਕੋਰਟ ਵਿਖੇ ਦਾਇਰ ਕੀਤੀ ਹੈ, ਉਸਦੀ ਸੁਣਵਾਈ 3 ਅਪਰੈਲ ਨੂੰ ਹੋਵੇਗੀ।
ਸ੍ਰੀ ਖੇੜਾ ਨੇ ਉਮੀਦ ਪ੍ਰਗਟ ਕੀਤੀ ਕਿ ਇਹਨਾਂ ਕੇਸਾਂ ਦੇ ਫੈਸਲੇ ਨਾਲ ਨਾ ਸਿਰਫ ਅਕਾਲੀ ਦਲ ਨੂੰ ਆਪਣੇ ਚੋਣ ਨਿਸਾਨ ਤੋਂ ਹੱਥ ਧੋਣੇ ਪੈਣਗੇ, ਬਲਕਿ ਲੋਕਤੰਤਰੀ ਅਤੇ ਸੰਵਿਧਾਨਿਕ ਅਮਲ ਨਾਲ ਖਿਲਵਾੜ ਕਰਨ ਬਦਲੇ ਸੀਨੀਅਰ ਬਾਦਲ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸ ਮੌਕੇ ਰੇਲਵੇ ਭਰਤੀ ਬੋਰਡ ਦੇ ਸਾਬਕਾ ਮੈਂਬਰ ਗੁਰਤੇਜ ਸਿੰਘ ਰੱਬ, ਸੋਸ਼ਲਿਸਟ ਪਾਰਟੀ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸਾਹੀਆ, ਸੁਖਦੇਵ ਸਿੰਘ ਜੱਸੀ ਪੌ ਵਾਲੀ ਵਗੈਰਾ ਮੌਜੂਦ ਸਨ।

Real Estate