PDA ਦਾ “ਪਾਵੇ ਵਾਲਾ” ਉਮੀਦਵਾਰ ਭਗਵੰਤ ਮਾਨ ਦੀ ਮੰਜੀ ਠੋਕੇਗਾ !

1281

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਗਾਇਕ ਜੱਸੀ ਜਸਰਾਜ ਨੂੰ ਲੋਕ ਸਭਾ ਸੀਟ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ । ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇਹ ਐਲਾਨ ਕੀਤਾ ਹੈ। ਜੱਸੀ ਜਸਰਾਜ ਨੇ ਸਾਲ 2014 ‘ਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਠਿੰਡਾ ਤੋਂ ਚੋਣ ਲੜੀ ਸੀ ਪਰ ਹਰਸਿਮਰਤ ਬਾਦਲ ਤੋਂ ਹਾਰ ਗਏ ਸਨ। ਜੱਸੀ ਜਸਰਾਜ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਗਏ ਸਨ ਅਤੇ ਹੁਣ ਉਹ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਐਮਪੀ ਭਗਵੰਤ ਮਾਨ ਨੂੰ ਟੱਕਰ ਦੇਣਗੇ।
ਸਾਲ 2014 ਦੀਆਂ ਚੋਣਾਂ ਵਿੱਚ ਜੱਸੀ ਜਸਰਾਜ ਨੇ 87,901 ਵੋਟਾਂ ਹਾਸਲ ਕੀਤੀਆਂ ਸਨ। ਜਸਰਾਜ ਆਪ ਤਾਂ ਨਹੀਂ ਸੀ ਜਿੱਤੇ ਪਰ ਮਨਪ੍ਰੀਤ ਬਾਦਲ ਦੀਆਂ ਬੇੜੀਆਂ ‘ਚ ਵੱਟੇ ਜ਼ਰੂਰ ਪਾ ਗਏ ਸਨ ਜਿਨ੍ਹਾਂ ਨੂੰ 4।95 ਲੱਖ ਵੋਟਾਂ ਪਈਆਂ ਸਨ ਅਤੇ ਉਹ ਹਰਸਿਮਰਤ ਬਾਦਲ ਤੋਂ 19 ਕੁ ਹਜ਼ਾਰ ਵੋਟਾਂ ਦੇ ਫਰਕ ਤੋਂ ਹਾਰੇ ਸਨ।

Real Estate