ਹਫ਼ਤੇ ਵਿੱਚ 750 ML ਸ਼ਰਾਬ ਜਿੰਨ੍ਹਾਂ ਸਿਹਤ ਦਾ ਨੁਕਸਾਨ 5 ਸਿਗਰਟਾਂ ਹੀ ਕਰ ਜਾਂਦੀਆਂ

7444

ਇੱਕ ਅਧਿਅਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਹਫ਼ਤੇ ਵਿੱਚ 750 ML ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਓਨਾਂ ਹੀ ਵਧਦਾ ਹੈ, ਜਿੰਨਾਂ ਕਿ ਇੱਕ ਹਫ਼ਤੇ ‘ਚ ਔਰਤਾਂ ਦੇ 10 ਸਿਗਰਟ ਅਤੇ ਪੁਰਸ਼ਾਂ ਦੇ 5 ਸਿਗਰਟ ਪੀਣ ਨਾਲ।ਬ੍ਰਿਟੇਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਇਹ ਘੱਟ ਪੀਣ ਵਾਲੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਚੰਗਾ ਤਰੀਕਾ ਹੈ।ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਵਧੇਰੇ ਸ਼ਰਾਬ ਪੀਣ ਵਾਲਿਆਂ ਲਈ ਸ਼ਰਾਬ ਦੇ ਮੁਕਾਬਲੇ ਸਿਗਰਟ ਪੀਣਾ ਵਧੇਰੇ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ।ਇਨ੍ਹਾਂ ਜੋਖ਼ਮਾਂ ਨੂੰ ਘੱਟ ਕਰਨ ਦਾ ਇਕੋ-ਇੱਕ ਤਰੀਕਾ ਸਿਗਰਟ ਨੂੰ ਪੂਰੀ ਤਰ੍ਹਾਂ ਛੱਡਣਾ ਹੈ।ਸਰਕਾਰੀ ਦਿਸ਼ਾ ਨਿਰਦੇਸ਼ ਤਹਿਤ ਇੱਕ ਔਰਤ ਅਤੇ ਪੁਰਸ਼ ਨੂੰ ਇੱਕ ਹਫ਼ਤੇ ‘ਚ 14 ਯੂਨਿਟ ਤੋਂ ਵੱਧ ਸ਼ਰਾਬ ਨਹੀਂ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਬੀਅਰ ਦੀ 6 ਪਾਇੰਟ ਅਤੇ 6 ਗਲਾਸ ਵਾਇਨ ਦੇ ਬਰਾਬਰ ਹੈ।ਅਧਿਅਨ ‘ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੁਹਾਡੀ ਸਿਹਤ ਖ਼ਤਰੇ ਵਿੱਚ ਹੁੰਦੀ ਹੈ ਤਾਂ ਪੀਣ ਦੀ ਕੋਈ ਸੁਰੱਖਿਅਤ ਮਾਤਰਾ ਨਹੀਂ ਹੁੰਦੀ।

Real Estate