ਨਿਊਜ਼ੀਲੈਂਡ ਨੇ ਵਧਾਇਆ ਘੱਟੋ-ਘੱਟ ਮਿਹਨਤਾਨਾ : 17.70 ਡਾਲਰ ਪ੍ਰਤੀ ਘੰਟਾ

4380

ਔਕਲੈਂਡ 31 ਮਾਰਚ-ਹਰਜਿੰਦਰ ਸਿੰਘ ਬਸਿਆਲਾ – ਲੇਬਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਪ੍ਰਤੀ ਘੰਟਾ ਘੱਟੋ-ਘੱਟ ਮਿਹਨਤਾਨਾ ਦਰ ਨੂੰ 16 ਡਾਲਰ 50 ਸੈਂਟ ਤੋਂ ਵਧਾ ਕੇ 17 ਡਾਲਰ 70 ਸੈਂਟ ਕਰ ਦਿੱਤਾ ਹੈ। ਇਸ ਤਰ੍ਹਾਂ ਇਹ ਵਾਧਾ ਪ੍ਰਤੀ ਘੰਟਾ 1 ਡਾਲਰ 20 ਸੈਂਟ ਹੋ ਜਾਂਦਾ ਹੈ। 40 ਘੰਟੇ ਪ੍ਰਤੀ ਹਫਤਾ ਕੰਮ ਕਰਨ ਵਾਲੇ ਦੀ ਕੁੱਲ ਤਨਖਾਹ ਹੁਣ 708 ਡਾਲਰ ਬਣਿਆ ਕਰੇਗੀ। ਪਹਿਲੀ ਅਪ੍ਰੈਲ 2019 ਨੂੰ ਘੱਟੋ-ਘੱਟ ਪ੍ਰਤੀ ਘੰਟਾ ਮਿਹਨਤਾਨਾ 18 ਡਾਲਰ 90 ਸੈਂਟ ਹੋ ਜਾਵੇਗਾ ਅਤੇ ਫਿਰ 1 ਅਪ੍ਰੈਲ 2021 ਨੂੰ ਇਹ ਮਿਹਨਤਾਦਾ ਦਰ 20 ਡਾਲਰਇਸਦੇ ਨਾਲ ਹੀ ਵਪਾਰੀ ਵਰਗ ਨੇ ਕਿਹਾ ਹੈ ਕਿ ਲੇਬਰ ਦੀ ਤਨਖਾਹ ਵਧਣ ਦੇ ਨਾਲ ਉਨ੍ਹਾਂ ਦੀ ਲਾਗਤ ਵੀ ਵਧੇਗੀ ਅਤੇ ਇਸਦਾ ਅਸਰ ਉਤਪਾਦ ਅਤੇ ਡਲਿਵਰੀ ਉਤੇ ਪਵੇਗਾ। ਘੁੰਮ-ਘੁੰਮਾ ਕੇ ਇਸ ਦਾ ਚੰਗਾ-ਮਾੜਾ ਅਸਰ ਉਪਭੋਗਤਾਵਾਂ ਦੇ ਉਤੇ ਹੀ ਪੈਣ ਵਾਲਾ ਹੈ। ਪ੍ਰਤੀ ਘੰਟਾ ਹੋ ਜਾਵੇਗੀ। ਰੈਸਟੋਰੈਂਟਾਂ ਵਾਲਿਆਂ ਨੇ ਆਪਣੇ ਮੀਨੂ ਕੀਮਤ ਦੇ ਵਿਚ ਹੁਣ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

Real Estate