
“ਉਮਰਾਂ”
ਉਮਰਾਂ ਦੇ ਗੁਜ਼ਰੇ, ਨਾ ਪਰਤੇ ਨਜ਼ਾਰੇ ਮੁੜ,
ਯਾਦਾਂ ਦੇ ਪੰਘੂੜਿਆਂ ਚ, ਲੈ ਕੇ ਹੁਲਾਰੇ ਮੁੜ ,
ਕਾਲਜ ਕੰਟੀਨ ਵਾਲੇ, ਥੜ੍ਹੇ ਕੋਲੇ ਪੁੱਜੇ ਜਦੋਂ ,
ਲੰਘ ਗਿਆ ਵਕਤ , ਸੁਹਾਨਾ ਮੁੜ ਯਾਦ ਆਇਆ ,
ਅੱਖਾਂ ਦੀਆਂ ਕੋਰਾਂ, ਨੂੰ ਜੋ ਪੂੰਝਿਆ ਹਥੇਲੀ ਨਾਲ,
ਮੁੱਦਤਾਂ ਤੋਂ ਬੀਤਿਆ ਜ਼ਮਾਨਾ, ਮੁੜ ਯਾਦ ਆਇਆ..!
ਖੱਤ, ਰੁੱਕੇ ਸਾੜੇ ਸਭ , “ਰਾਖ” ਜਿਹੀ ਰਹਿ ਗਈ,
ਛੱਡਣਾਂ ਜਮਾਤਾਂ ਉਹਦਾ, ਯਾਦ ਜਿਹੀ ਰਹਿ ਗਈ,
ਮਾਰ ਕੇ ਬਹਾਨੇ ,ਉਹਦਾ ਸਖੀਆਂ ਸਹੇਲੀਆਂ ਤੋਂ ,
ਅੱਡ ਹੋ ਹੋ ਬਹਿਣ ਦਾ, ਬਹਾਨਾ ਮੁੜ ਯਾਦ ਆਇਆ..!
ਅੱਖਾਂ ਦੀਆਂ ਕੋਰਾਂ, ਨੂੰ ਜੋ ਪੂੰਝਿਆ ਹਥੇਲੀ ਨਾਲ,
ਮੁੱਦਤਾਂ ਤੋਂ ਬੀਤਿਆ ਜ਼ਮਾਨਾ, ਮੁੜ ਯਾਦ ਆਇਆ..!!
ਅੱਖਾਂ ਵਿੱਚ ਹਾਂ, ਪਰ ਮੂੰਹ ਤੇ ਇਨਕਾਰ ਤੇਰੇ ,
ਕੌਲਾਂ ਉੱਤੇ ਨਿਭਣੇ ਦੇ , ਕੀਤੇ ਇਕਰਾਰ ਤੇਰੇ ,
ਸਾਰਿਆਂ ਦੇ ਸਾਹਮਣੇ, ਜੋ ਨਜ਼ਰਾਂ ਝੁਕਾ ਕੇ ਤੇ,
“ਹੈਪੀ” ਨੂੰ ਉਹ ਨਜ਼ਰਾਂ ਮਿਲਾਉਣਾ, ਮੁੜ ਯਾਦ ਆਇਆ…!
ਅੱਖਾਂ ਦੀਆਂ ਕੋਰਾਂ ਨੂੰ ਜੋ , ਪੂੰਝਿਆ ਹਥੇਲੀ ਨਾਲ,
ਮੁੱਦਤਾਂ ਤੋਂ ਬੀਤਿਆ ਜ਼ਮਾਨਾ, ਮੁੜ ਯਾਦ ਆਇਆ..!!
✍🏿”ਹੈਪੀ ਚੌਧਰੀ “ ਸਤੌਰ