ਅੱਤਵਾਦੀਆਂ ਦੇ ਹਮਲੇ ’ਚ ਬਾਲ–ਬਾਲ ਬਚੇ ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ

3831

ਤਾਲੀਬਾਨ ਦੇ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤੂਮ ਦੇ ਕਾਫਲੇ ਉਤੇ ਸ਼ਨੀਵਾਰ ਨੂੰ ਹਮਲਾ ਕਰ ਦਿੱਤਾ ਜਿਸ ਵਿਚ ਉਨ੍ਹਾਂ ਦੇ ਇਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ।ਦੋਸਤੂਮ ਦੇ ਸਾਬਕਾ ਚੀਫ ਆਫ ਸਟਾਫ ਇਨਾਯਤੁਲਾ ਬਾਬਰ ਨੇ ਦੱਸਿਆ ਕਿ ਇਹ ਹਮਲਾ ਕਈ ਘੰਟੇ ਚਲਿਆ ਜਿਸ ਵਿਚ ਕਾਫਲੇ ਵਿਚ ਸ਼ਾਮਲ ਕਈ ਹੋਰ ਜ਼ਖਮੀ ਵੀ ਹੋਏ ਹਨ। ਇਹ ਹਮਲਾ ਬਲਖ ਪ੍ਰਾਂਤ ਵਿਚ ਹੋਇਆ ਜਿੱਥੇ ਦੋਸਤੂਮ ਨੇ ਸ਼ਨੀਵਾਰ ਨੂੰ ਦਿਨ ਵਿਚ ਇਕ ਰੈਲੀ ਕੀਤੀ ਸੀ।ਤਾਲੀਬਾਨ ਦੇ ਬੁਲਾਰੇ ਨੇ ਟਵਿਟਰ ਉਤੇ ਕਿਹਾ ਕਿ ਹਮਲਾ ਉਸਦੇ ਸੰਗਠਨ ਨੇ ਕੀਤਾ ਹੈ। ਉਸਨੇ ਦਾਅਵਾ ਕੀਤਾ ਕਿ ਇਸ ਵਿਚ ਦੁਸਤੂਮ ਦੇ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ।

Real Estate