CRPF ਕਾਫਿਲੇ ਨਜਦੀਕ ਫਿਰ ਕਾਰ ਨਾਲ ਧਮਾਕਾ , ਕੀ ਪੁਲਵਾਮਾਂ ਜਿਹੇ ਹਮਲੇ ਦੀ ਫਿਰ ਸ਼ਾਜਿਸ ਸੀ ?

ਜੰਮੂ ਕਸ਼ਮੀਰ ਦੇ ਬਨਿਹਾਲ ਵਿਚ ਇਕ ਬੰਬ ਧਮਾਕੇ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਕਾਰ ਵਿਚ ਹੋਇਆ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਧਮਾਕਾ ਕਿਵੇਂ ਹੋਇਆ।ਏਐਨਆਈ ਦੀ ਰਿਪੋਰਟ ਮੁਤਾਬਕ, ਜੰਮੂ ਕਸ਼ਮੀਰ ਦੇ ਰਾਮਬਨ ਦੇ ਬਨਿਹਾਲ ਵਿਚ ਇਹ ਧਮਾਕਾ ਇਕ ਕਾਰ ਵਿਚ ਹੋਇਆ ਹੈ। ਹਾਲਾਂਕਿ ਅਜੇ ਤੱਕ ਇਸ ਧਮਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨ ਮਾਨ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਅਤੇ ਜ਼ਿਆਦਾਤਰ ਜਾਣਕਾਰੀ ਉਡੀਕ ਕੀਤੀ ਜਾ ਰਹੀ ਹੈ। ਪਹਿਲਾਂ ਦ੍ਰਿਸ਼ ਤੋਂ ਇਹ ਲਗ ਰਿਹਾ ਹੈ ਕਿ ਕਾਰ ਦੇ ਸਿਲੰਡਰ ਉਤੇ ਇਹ ਧਮਾਕਾ ਹੋਇਆ ਹੈ। ਖ਼ਬਰਾਂ ਹਨ ਕਿ ਜਦੋਂ ਤੱਕ ਇਹ ਧਮਾਕਾ ਹੋਇਆ ਤਾਂ ਸੀਆਰਪੀਐਫ ਦੇ ਕਾਫਲੇ ਬਹੁਤ ਦੂਰ ਸਨ ਪਰ ਕੁਝ ਖ਼ਬਰਾਂ ਅਨੁਸਾਰ ਸੀਆਰਪੀਐੱਫ ਦੀ ਬੱਸ ਨੂੰ ਕਾਰ ਵੱਲੋਂ ਟੱਕਰ ਵੀ ਮਾਰੀ ਗਈ ਸੀ ।

Real Estate