3 ਮਹੀਨੇ ਪਹਿਲਾਂ ਹੀ ਕੈਨੇਡਾ ਗਏ ਨੌਜਵਾਨ ਦੀ ਮੌਤ

1534

ਚਮਕੌਰ ਸਾਹਿਬ ਨੇੜਲੇ ਪਿੰਡ ਬਸੀ ਗੁੱਜਰਾਂ ਦੇ 24 ਸਾਲਾ ਨੋਜਵਾਨ ਦੀ ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿਖੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਜਸਜੀਤ ਸਿੰਘ ਤੁੰਗ ਦੇ ਪਰਿਵਾਰ ਅਨੁਸਾਰ ਅਜੇ 3 ਕੁ ਮਹੀਨੇ ਪਹਿਲਾ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਕਿ ਆਪਣੇ ਕੰਮ ਤੋਂ ਵਾਪਸੀ ਸਮੇਂ ਉਸ ਦੀ ਕਾਰ ‘ਚ ਹੀ ਮੌਤ ਹੋ ਗਈ । ਜਸਜੀਤ ਸਿੰਘ ਦੇ ਨੱਕ ‘ਚੋਂ ਖੂਨ ਨਿਕਲ ਰਿਹਾ ਸੀ ਤੇ ਉੱਥੇ ਦੀ ਪੁਲਿਸ ਨੇ ਇਸ ਨੂੰ ਕੁਦਰਤੀ ਮੌਤ ਦੱਸਿਆ ਹੈ। ਇਸ ਮੌਤ ਦੀ ਖ਼ਬਰ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Real Estate