ਕੋਈ ਅਕਾਲੀ ਦਲ (ਬਾਦਲ) ਦੇ ਨਾਂ ਤੇ ਚੋਣ ਕਮਿਸ਼ਨ ਭੇਜ ਗਿਆ ਜਾਅਲੀ ਸ਼ਿਕਾਇਤ

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਕਰੁਣਾ ਐਸ ਰਾਜੂ ਨੇ ਅਕਾਲੀ ਦਲ ਦੇ ਨਾਂ ਤੇ ਕਿਸੇ ਅਗਿਆਤ ਬੰਦੇ ਵੱਲੋਂ ਪੰਜਾਬ ਦੇ ਇੱਕ ਅਫ਼ਸਰ ਦੇ ਖ਼ਿਲਾਫ਼ ਜਾਅਲੀ ਸ਼ਿਕਾਇਤ ਭੇਜਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ੀ ਦੇ ਖ਼ਿਲਾਫ਼ ਪੁਲਿਸ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ । ਦਰਾਸਲ 13 ਮਾਰਚ 2019 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੈਡ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਰਫ਼ੋਂ ਇੱਕ ਲਿਖਤੀ ਸ਼ਿਕਾਇਤ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਸੀ ਈ ਓ ਪੰਜਾਬ ਦੇ ਨੂੰ ਭੇਜੀ ਗਈ । ਬਾਕਾਇਦਾ ਅੰਗਰੇਜ਼ੀ ਵਿਚ ਟਾਈਪ ਇਸ ਸ਼ਿਕਾਇਤ ਵਿਚ ਪੰਜਾਬ ਦੇ ਦੋ ਸੀਨੀਅਰ ਆਈ ਐਸ ਅਫ਼ਸਰਾਂ ਹੁਸਨ ਲਾਲ ਅਤੇ ਅਜੋਏ ਸ਼ਰਮਾ ਦੇ ਖ਼ਿਲਾਫ਼ ਮਾਡਲ ਕੋਡ ਦੀ ਉਲੰਘਣਾ ਦੇ ਗੰਭੀਰ ਦੋਸ਼ ਲਾ ਕੇ ਦੋਵਾਂ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਜਦੋਂ ਚੋਣ ਕਮਿਸ਼ਨ ਦੇ ਦਫ਼ਤਰ ਤੋਂ ਅਕਾਲੀ ਦਲ ਦੇ ਦਫ਼ਤਰ ਪਹੁੰਚ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹ ਸ਼ਿਕਾਇਤ ਅਕਾਲੀ ਦਲ ਨੇ ਨਹੀਂ ਭੇਜੀ ਅਤੇ ਨਾ ਹੀ ਇਸ ਲਈ ਵਰਤਿਆ ਗਿਆ ਲੈਟਰ ਪੈਡ ਅਕਾਲੀ ਦਲ ਦਾ ਸੀ । ਅਕਾਲੀ ਦਲ ਦੇ ਨੁਮਾਇੰਦੇ ਚਰਨਜੀਤ ਸਿੰਘ ਬਰਾੜ ਵੱਲੋਂ ਸੀ ਈ ਓ ਨੂੰ ਲਿਖਿਆ ਗਿਆ ਕਿ ਇਹ ਸ਼ਿਕਾਇਤ ਜਾਅਲੀ ਸੀ ਅਤੇ ਅਕਾਲੀ ਦਲ ਕੋਈ ਸਬੰਧ ਨਹੀਂ ।ਇਸ ਲਈ ਅਕਾਲੀ ਦਲ ਨਾਂਅ ਵਰਤ ਕੇ ਜਾਅਲੀ ਵਰਤੇ ਕਰਨ ਵਾਲੇ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ।

Real Estate