ਖ਼ਤਰਨਾਕ ਬਿਮਾਰੀ ਦੀ ਸ਼ਿਕਾਰ –ਆਲੀਆ ਭੱਟ

3761
Alia Bhatt suffering Anxiety

ਆਲੀਆ ਭੱਟ ਦੀ ਪਰਸਨਲ ਅਤੇ ਪ੍ਰਫੈਸ਼ਨਲ ਜ਼ਿੰਦਗੀ ਕਾਫ਼ੀ ਵਧੀਆ ਚੱਲ ਰਹੀ ਹੈ। ਬਾਲੀਵੁਡ ਵਿੱਚ ਉਹ ਆਪਣੇ ਆਪ ਨੂੰ ਬਤੋਰ ਵਧੀਆ ਅਦਾਕਾਰਾ ਸਾਬਤ ਕਰ ਚੁੱਕੀ ਹੈ। ਉੱਥੇ ਹੀ ਪਰਸਨਲ ਲਾਈਫ ਵਿੱਚ ਵੀ ਸਭ ਕੁੱਝ ਇੰਨਾ ਵਧੀਆ ਚੱਲ ਰਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਨਜ਼ਰ ਨਾ ਲੱਗੇ।

ਇਸ ਸਭ ਵਿੱਚ  ਆਲੀਆ ਦੱਸਿਆ ਕਿ ਉਹ anxiety   ਨਾਲ ਜੂਝ ਰਹੀ ਹੈ। ਗੱਲਬਾਤ ਦੌਰਾਨ ਆਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਡਿਪ੍ਰੈਸ਼ਨ ਨਹੀਂ ਰਿਹਾ ਹੈ ਪਰ ਬੀਤੇ ਕੁੱਝ ਮਹੀਨਿਆਂ ਤੋਂ ਐਂਗਜਾਇਟੀ ਦੀ ਸ਼ਿਕਾਰ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਲਗਭਗ 5 ਮਹੀਨੇ ਤੋਂ ਹੋ ਰਿਹਾ ਹੈ। ਉਹ ਦੱਸਦੀ ਹੈ ਕਿ ਇਸ ਨੂੰ ਐਂਗਜਾਇਟੀ ਅਟੈਕ ਤਾਂ ਨਹੀਂ ਕਹਿ ਸਕਦੇ ਪਰ ਕਾਫ਼ੀ ਲੋਅ ਫੀਲ ਕਰ ਰਹੀ ਹਾਂ।

ਆਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸ਼ਾਹੀਨ ਭੱਟ ਦੇ ਡਿਪ੍ਰੈਸ਼ਨ ਤੋਂ ਉਹ ਵਾਕਿਫ ਹੈ ਜਿਸ ਦੇ ਨਾਲ ਉਨ੍ਹਾਂ ਨੂੰ ਮੈਂਟਲ ਹੈਲਥ ਦੇ ਬਾਰੇ ਵਿੱਚ ਸਮਝਣ ਵਿੱਚ ਕਾਫ਼ੀ ਮਦਦ ਮਿਲੀ। ਉਹ ਆਪਣੇ ਇਮੋਸ਼ਨਸ ਨੂੰ ਨਹੀਂ ਰੋਕਦੀ ਫਿਰ ਉਹ ਇਮੋਸ਼ਨਸ ਕਿਵੇਂ ਦੇ ਵੀ ਹੋਣ।

ਆਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ – ਕਦੇ ਬਿਨਾਂ ਮਤਲਬ ਵਿੱਚ ਰੋਣ ਦਾ ਮਨ ਕਰਦਾ ਹੈ। ਫਿਰ ਸਭ ਠੀਕ ਹੋ ਜਾਂਦਾ ਹੈ। ਉਹ ਦੱਸਦੀ ਹੈ ਕਿ ਸ਼ੁਰੂਆਤ ਵਿੱਚ ਉਹ ਕਾਫ਼ੀ ਕਨਫਿਊਜ਼ ਹੋ ਜਾਂਦੀ ਸੀ। ਇਸ ਦੇ ਪਿੱਛੇ ਕਈ ਵਜ੍ਹਾਵਾਂ ਸਨ, ਫਿਰ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ, ਫਿਰ ਸਭ ਨੇ ਕਿਹਾ ਕਿ ਇਹ ਠੀਕ ਹੋ ਜਾਵੇਗਾ ਇਸ ਨੂੰ ਸਵੀਕਾਰਨਾ ਸਿੱਖੋ।

ਨਵ ਭੱਟੀ

Real Estate