ਬਾਦਲ ਸਰਕਾਰ ਢਾਈ ਸਾਲ ਏਮਜ਼ ਪ੍ਰੋਜੈਕਟ ਨੂੰ ਨਜਰ ਅੰਦਾਜ ਕਰਦੀ ਰਹੀ-ਸਿਹਤ ਮੰਤਰੀ

1178

Braham Mahindra ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਅਸਲ ਗੁਨਾਹਗਾਰ ਬਾਦਲ ਪਰਿਵਾਰ-ਬ੍ਰਹਮ ਮਹਿੰਦਰਾ
ਬਠਿੰਡਾ/ 29 ਮਾਰਚ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਅਸਲ ਗੁਨਾਹਗਾਰ ਬਾਦਲ ਪਰਿਵਾਰ ਹੈ, ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਦਲਾਂ ਵੱਲੋਂ ਕੀਤੇ ਜਖ਼ਮਾਂ ਦੀ ਮੱਲ੍ਹਮ ਪੱਟੀ ਕਰ ਰਹੀ ਹੈ। ਸਥਾਨਕ ਏਮਜ਼ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਦਾ ਨੋਟਿਸ ਲੈਂਦਿਆਂ ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਕੀਤਾ।
ਜਿਕਰਯੋਗ ਹੈ ਕਿ ਬੀਬੀ ਬਾਦਲ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਕੈਪਟਨ ਸਰਕਾਰ ਖਾਸਕਰ ਸ੍ਰੀ ਬ੍ਰਹਮ ਮਹਿੰਦਰਾ ਖਿਲਾਫ ਇਹ ਦੋਸ਼ ਲਾਏ ਜਾ ਰਹੇ ਹਨ, ਕਿ ਏਮਜ਼ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਦੀ ਬਜਾਏ ਉਹ ਨਾ ਸਿਰਫ ਰੁਕਾਵਟਾਂ ਖੜੀਆਂ ਕਰਨ ਵਿੱਚ ਲੱਗੇ ਹੋਏ ਹਨ, ਬਲਕਿ ਡਾਕਟਰੀ ਪੜ੍ਹਾਈ ਦੀਆਂ ਕਲਾਸਾਂ ਬਠਿੰਡਾ ਵਿਖੇ ਸੁਰੂ ਕਰਵਾਉਣ ਦੀ ਬਜਾਏ ਗਿਣੀ ਮਿਥੀ ਯੋਜਨਾ ਤਹਿਤ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਫਰੀਦਕੋਟ ਲਈ ਤਬਦੀਲ ਹੋਣ ਵਿੱਚ ਯੋਗਦਾਨ ਪਾਉਣ ਦੇ ਗੁਨਾਹਗਾਰ ਹਨ। ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜੁਆਬ ਦੇਣ ਕਿ ਉਹਨਾਂ ਆਪਣੀ ਬਣਦੀ ਡਿਊਟੀ ਕਿਉਂ ਨਹੀਂ ਕੀਤੀ ਅਤੇ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਸਥਾਪਤ ਕਰਨ ਵਾਸਤੇ ਕੇਂਦਰ ਤਕ ਪਹੁੰਚ ਕਿਉਂ ਨਹੀਂ ਕੀਤੀ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਬਾਦਲ ਸਰਕਾਰ ਪੂਰੇ ਢਾਈ ਸਾਲ ਏਮਜ਼ ਦੇ ਅਹਿਮ ਪ੍ਰੋਜੈਕਟ ਨੂੰ ਨਜਰ ਅੰਦਾਜ ਕਰਦੀ ਰਹੀ ਤੇ ਮੌਜੂਦਾ ਪੰਜਾਬ ਵਿਧਾਨ ਸਭਾ ਦੀ ਚੋਣ ਸਬੰਧੀ ਅਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਤੋਂ ਇਸਦਾ ਨੀਂਹ ਪੱਥਰ ਰਖਵਾਇਆ। ਜਦ ਉਦੋਂ ਤੱਕ ਜ਼ਮੀਨ ਵੀ ਇਸ ਪ੍ਰੋਜੈਕਟ ਦੇ ਨਾਂ ਤਬਦੀਲ ਨਹੀਂ ਸੀ ਕਰਵਾਈ। ਸਿਹਤ ਮੰਤਰੀ ਮੁਤਾਬਿਕ 180 ਏਕੜ ਜ਼ਮੀਨ ਏਮਜ਼ ਦੇ ਨਾਂ ਤਬਦੀਲ ਕਰਨ ਦਾ ਅਮਲ ਕੈਪਟਨ ਸਰਕਾਰ ਦੀ ਪਹਿਲਕਦਮੀ ਤੇ 20 ਸਤੰਬਰ 2018 ਨੂੰ ਮੁਕੰਮਲ ਹੋਇਆ।
ਬੀਬੀ ਬਾਦਲ ਵੱਲੋਂ ਸਹਿਯੋਗ ਲਾ ਕਰਨ ਦੇ ਲਾਏ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਏਮਜ਼ ਲਈ ਨੋਡਲ ਏਜੰਸੀ ਪੀ ਜੀ ਆਈ ਨੇ ਪੰਜਾਬ ਦੇ ਸਿਹਤ ਸਕੱਤਰ ਨੂੰ 25 ਮਾਰਚ 2019 ਨੂੰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਡਾਕਟਰੀ ਦੀਆਂ ਕਲਾਸਾਂ ਸੁਰੂ ਕਰਨ ਦੀ ਜੋ ਚਿੱਠੀ ਲਿਖੀ ਸੀ, ਉਸੇ ਦੇ ਅਧਾਰ ਤੇ ਹੀ ਉ¤ਥੇ ਪੜ੍ਹਾਈ ਸੁਰੂ ਹੋ ਰਹੀ ਹੈ। ਜੇਕਰ ਇਹ ਕਲਾਸਾਂ ਬਠਿੰਡਾ ਵਿਖੇ ਸੁਰੂ ਕਰਵਾਉਣੀਆਂ ਸਨ ਤਾਂ ਬੀਬੀ ਨੂੰ ਚਾਹੀਦਾ ਸੀ ਕਿ ਉਹ ਆਪਣੀ ਕੇਂਦਰੀ ਸਰਕਾਰ ਤੋਂ ਮਨਜੂਰੀ ਲੈ ਕੇ ਪੰਜਾਬ ਸਰਕਾਰ ਨੂੰ ਚਿੱਠੀ ਲਿਖਵਾਉਂਦੀ।
ਜਿੱਥੋਂ ਤੱਕ ਬਿਜਲੀ ਮੁਹੱਈਆ ਨਾ ਕਰਵਾਉਣ ਦਾ ਬੀਬੀ ਬਾਦਲ ਵੱਲੋਂ ਲਾਏ ਦੋਸ਼ ਦਾ ਸੁਆਲ ਹੈ ਉਹ ਉ¤ਕਾ ਹੀ ਬੇਬੁਨਿਆਦ ਹੈ ਕਿਉਂਕਿ ਪਾਵਰ ਗਰਿੱਡ ਦੇ ਮੁੱਦੇ ਤੇ ਜੋ ਮੀਟਿੰਗਾਂ ਹੋਈਆਂ ਸਨ, ਉਹਨਾਂ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਪੀ ਐਸ ਪੀ ਸੀ ਐ¤ਲ 20 ਅਪਰੈਲ 2019 ਤੋਂ ਏਮਜ਼ ਨੂੰ 3 ਮੈਗਾਵਾਟ ਦਾ ਲੋਡ ਮੁਹੱਈਆ ਕਰਵਾਏਗੀ, ਜਦ ਕਿ ਅਣ ਲਿਮਟਿਡ ਲੋਡ ਲਈ ਮਿਥੀ ਹੋਈ ਤਾਰੀਖ 31 ਮਈ 2019 ਹੈ। ਇਸ ਲਈ ਬੀਬੀ ਬਾਦਲ ਦੇ ਇਸ ਦੋਸ਼ ਦੀ ਫੂਕ ਆਪਣੇ ਆਪ ਹੀ ਨਿਕਲ ਜਾਂਦੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ 1960 ਤੋਂ ਬਾਅਦ ਪੰਜਾਬ ਵਿੱਚ ਸਰਕਾਰੀ ਖੇਤਰ ’ਚ ਇੱਕ ਵੀ ਮੈਡੀਕਲ ਕਾਲਜ ਨਹੀਂ ਸੀ ਖੁਲ੍ਹਿਆ, ਕੇਂਦਰ ਸਰਕਾਰ ਦੀ ਇੱਕ ਯੋਜਨਾ ਅਨੁਸਾਰ ਦੇਸ਼ ਵਿੱਚ ਖੋਹਲੇ ਜਾਣ ਵਾਲੇ 50 ਮੈਡੀਕਲ ਕਾਲਜਾਂ ਵਿੱਚੋਂ ਸਾਡੇ ਰਾਜ ਦੇ ਹਿੱਸੇ ਵੀ ਇੱਕ ਆਇਆ ਸੀ। ਜਿਸ ਉ¤ਪਰ ਖ਼ਰਚ ਹੋਣ ਵਾਲੇ 189 ਕਰੋੜ ਰੁਪਏ ਵਿੱਚੋਂ 75 ਫੀਸਦੀ ਕੇਂਦਰ ਅਤੇ 25 ਫੀਸਦੀ ਹਿੱਸੇਦਾਰ ਪੰਜਾਬ ਸਰਕਾਰ ਨੇ ਪਾਉਣੀ ਸੀ, ਪਰੰਤੂ ਇਹ ਬੀਬੀ ਬਾਦਲ ਦੇ ਸਹੁਰਾ ਸਾਹਿਬ ਉਦੋਂ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਹੀ ਸਨ, ਜਿਹਨਾਂ ਨੇ ਚਾਰ ਵਾਰ ਫਾਈਲ ਉ¤ਪਰ ਇਸ ਪ੍ਰੋਜੈਕਟ ਨੂੰ ਲਟਕਾਉਣ ਲਈ ਨੋਟਿੰਗ ਦਿੱਤੀ। ਇਸ ਨੋਟਿੰਗ ਦੀਆਂ ਫੋਟੋ ਕਾਪੀਆਂ ਉਹਨਾਂ ਮੀਡੀਆ ਪ੍ਰਤੀਨਿਧਾਂ ਨੂੰ ਮੁਹੱਈਆ ਕਰਵਾਈਆਂ।
ਸ੍ਰੀ ਮਹਿੰਦਰਾ ਦੇ ਦੋਸ਼ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸ੍ਰ: ਬਾਦਲ ਸਾਹਮਣੇ ਪੰਜਾਬ ਦੇ ਨੌਜਵਾਨਾਂ ਨਾਲੋਂ ਉਹਨਾਂ ਤਿੰਨ ਨਿੱਜੀ ਮੈਡੀਕਲ ਕਾਲਜਾਂ ਦੇ ਘਰਾਣਿਆਂ ਦੇ ਹਿਤਾਂ ਦਾ ਖਿਆਲ ਸੀ, ਜਿਹਨਾਂ ਦੇ ਉਹਨਾਂ ਨਾਲ ਨਜਦੀਕੀ ਸਬੰਧ ਹਨ। ਇਹ ਕੈਪਟਨ ਅਮਰਿੰਦਰ ਸਿੰਘ ਹੀ ਸਨ, ਜਿਹਨਾਂ ਨੇ ਹਕੂਮਤ ਸੰਭਾਲਣ ਉਪਰੰਤ ਇਹ ਮਾਮਲਾ ਮੁੜ ਕੇਂਦਰ ਸਰਕਾਰ ਕੋਲ ਉਠਾਇਆ ਅਤੇ ਇਸ ਸਰਕਾਰੀ ਮੈਡੀਕਲ ਕਾਲਜ ਨੂੰ ਮੁਹਾਲੀ ਵਿਖੇ ਸਥਾਪਤ ਕਰਨ ਦੀ ਮਨਜੂਰੀ ਪਿਛਲੇ ਵਰ੍ਹੇ ਦੀ 21 ਜੂਨ ਨੂੰ ਮਿਲ ਗਈ, ਪਰੰਤੂ ਇਸ ਦੇਰੀ ਬਦਲੇ ਰਾਜ ਦੇ ਖਜ਼ਾਨੇ ਨੂੰ 28 ਕਰੋੜ ਰੁਪਏ ਦਾ ਇਸ ਲਈ ਨੁਕਸਾਨ ਉਠਾਉਣਾ ਪਿਆ, ਕਿਉਂਕਿ 75-25 ਪ੍ਰਤੀਸ਼ਤ ਹਿੱਸੇਦਾਰੀ 60-40 ਦੀ ਹੋ ਗਈ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਏਮਜ਼ ਵਿਖੇ ਪੜ੍ਹਾਈ ਕਰਨ ਵਾਲੇ ਡਾਕਟਰਾਂ ਦੀ ਗਿਣਤੀ ਵਿੱਚ ਪੰਜਾਬ ਦਾ ਇੱਕ ਫੀਸਦੀ ਹਿੱਸਾ ਵੀ ਰਿਜਰਵ ਨਹੀਂ ਹੈ, ਜਦ ਕਿ ਮੁਹਾਲੀ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਵਿਖੇ ਰਾਜ ਦਾ ਹਿੱਸਾ 85 ਫੀਸਦੀ ਤੇ ਕੇਂਦਰ ਦਾ 15 ਫੀਸਦੀ ਤਹਿ ਹੋਇਆ ਹੈ। ਪੰਜਾਬੀ ਨੌਜਵਾਨਾਂ ਪ੍ਰਤੀ ਬਾਦਲ ਪਰਿਵਾਰ ਦੀ ਦਿਆਨਤਦਾਰੀ ਤੇ ਸੁਆਲ ਉਠਾਉਂਦਿਆਂ ਸ੍ਰੀ ਮਹਿੰਦਰਾ ਨੇ ਪੁੱਛਿਆ ਕਿ ਇਸ ਸਰਹੱਦੀ ਸੂਬੇ ਦੇ ਨੌਜਵਾਨਾਂ ਨਾਲ ਖਿਲਵਾੜ ਕਰਨ ਦਾ ਅਸਲ ਗੁਨਾਹਗਾਰ ਕੌਣ ਹੈ। ਇਸ ਮੌਕੇ ਸਰਵ ਸ੍ਰੀ ਅਰੁਣ ਜੀਤਮੱਲ, ਦਰਸਨ ਸਿੰਘ ਜਟਾਣਾ, ਚਿਰੰਜੀ ਲਾਲ ਗਰਗ, ਜਗਰੂਪ ਸਿੰਘ ਗਿੱਲ, ਦਰਸਨ ਸਿੰਘ ਜੀਦਾ, ਕੇ ਕੇ ਅਗਰਵਾਲ, ਅਨਿਲ ਭੋਲਾ ਅਤੇ ਮੀਡੀਆ ਸਲਾਹਕਾਰ ਪੰਕਜ ਖੰਨਾ ਵੀ ਮੌਜੂਦ ਸਨ।

Real Estate