ਪਾਣੀਆਂ ਦੇ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੱਲ ੳੱਪਰ ਵੱਖ-ਵੱਖ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਵਿਚਾਰ

2367

ਸ਼ੁੱਧ ਪਾਣੀ ਅਤੇ ਸਿਹਤਮੰਦ ਜੀਵਨ ਵਿਸ਼ੇ ਉੱਪਰ ਵਿਸ਼ਾਲ ਇਕੱਤਰਤਾ
ਫਰੀਦਕੋਟ, 29 ਮਾਰਚ ( ਗੁਰਭੇਜ ਸਿੰਘ ਚੌਹਾਨ ) :- ਅੱਜ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੱਦੇ ’ਤੇ ਵੱਖ-ਵੱਖ ਧਾਰਮਿਕ ਸੰਪਰਦਾਵਾਂ, ਜਥੇਬੰਦੀਆਂ, ਯੂਨੀਅਨਾਂ ਦੇ ਸੰਚਾਲਕਾਂ ਅਤੇ ਵੱਖ-ਵੱਖ ਖੇਤਰਾਂ ’ਚ ਕਾਰਜਸ਼ੀਲ ਬੁੱਧੀਜੀਵੀਆਂ ਅਤੇ ਸਮਾਜਸੇਵੀਆਂ ਦੀ ਸਥਾਨਕ ਗੁਰਦੁਵਾਰਾ ਸਿੰਘ ਸਭਾ ਵਿਖੇ ਕੀਤੀ ਗਈ ਮੀਟਿੰਗ ਦਾ ਪ੍ਰਮੁੱਖ ਮੁੱਦਾ ਪੰਜਾਬ ਦੇ ਪਾਣੀਆਂ ਦੇ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੱਲ ਉਪਰ ਕੇਂਦਰਿਤ ਸੀ। ਪਦਮਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਉਕਤ ਇਕੱਤਰਤਾ ਦੀ ਸ਼ੁਰੂਆਤ ਡਾ. ਦੇਵਿੰਦਰ ਸੈਫੀ ਨੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪਿਛਲੇ ਸਮੇਂ ਤੋਂ ਸਿਹਤ ਅਤੇ ਵਾਤਾਵਰਣ ਸਬੰਧੀ ਕੀਤੇ ਸੇਵਾ ਕਾਰਜਾਂ ਦੀ ਸੰਖੇਪ ਜਾਣਕਾਰੀ ਦੇ ਕੇ ਕੀਤੀ। ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਇਸ ਇਕੱਤਰਤਾ ਦੇ ਕੇਂਦਰੀ ਨੁਕਤਿਆਂ ਉੱਪਰ ਚਾਨਣਾ ਪਾਇਆ। ਉਪਰੰਤ ਗਿਆਨੀ ਕੇਵਲ ਸਿੰਘ, (ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ), ਬਾਬਾ ਕਾਹਨ ਸਿੰਘ ਸੇਵਾਪੰਥੀ, ਗੋਨਿਆਣਾ ਮੰਡੀ, ਡਾ. ਅਮਰ ਸਿੰਘ ਆਜ਼ਾਦ, ਡਾ. ਸੁਖਪ੍ਰੀਤ ਸਿੰਘ ਉਦੋਕੇ, ਡਾ. ਪੁਸ਼ਪਿੰਦਰ ਸਿੰਘ ਕੂਕਾ, ਪਰਮਜੀਤ ਸਿੰਘ ਮੰਡ, ਉਮਿੰਦਰ ਦੱਤ, ਬਾਬਾ ਕ੍ਰਿਸ਼ਨਾ ਨੰਦ, ਸਵਾਮੀ ਹਰੀ ਗਿਰੀ, ਬਾਬਾ ਸੁਖਬੀਰ ਦਾਸ, ਲਖਵੀਰ ਸਿੰਘ ਅਰਾਈਆਂਵਾਲਾ, ਮੈਂਬਰ ਸ਼੍ਰੋਮਣੀ ਕਮੇਟੀ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਾਣੀਆਂ ਦੀ ਮੂਲ ਜਰੂਰਤ, ਹੋ ਰਹੇ ਪ੍ਰਦੂਸ਼ਣ ਅਤੇ ਇਸ ਤੋਂ ਮੁਕਤੀ ਬਾਰੇ ਵਿਗਿਆਨਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਦ੍ਰਿਸ਼ਟੀ ਤੋਂ ਵਿਚਾਰ ਸਾਂਝੇ ਕੀਤੇ। ਪਾਦਰੀ ਜਾਰਜ ਸੀ. ਮਸੀਹ, ਇਮਾਮ ਜਾਹਿਦ ਖਾਨ, ਜਗਦੀਸ਼ ਕੁਮਾਰ, ਬ੍ਰਹਮ ਕੁਮਾਰੀ ਆਸ਼ਰਮ ਨੇ ਇਸ ਸਮੱਸਿਆ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਕਿਸਾਨ, ਮਜਦੂਰ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸੁਰਮੁੱਖ ਸਿੰਘ ਅਜਿੱਤ ਗਿੱਲ, ਚਰਨਜੀਤ ਸਿੰਘ ਸੁੱਖਣਵਾਲਾ, ਬਲਦੀਪ ਸਿੰਘ ਰੋਮਾ, ਬਿੰਦਰ ਸਿੰਘ ਗੋਲੇਵਾਲਾ, ਰਾਜਵੀਰ ਸਿੰਘ ਸੰਧਵਾਂ, ਦਲੇਰ ਸਿੰਘ ਡੋਡ, ਡਾ. ਗੁਰਿੰਦਰ ਮੋਹਨ ਸਿੰਘ, ਡਾ. ਗੁਰਚਰਨ ਸਿੰਘ ਨੂਰਪੁਰ, ਰਜਿੰਦਰ ਸਿੰਘ ਬਰਾੜ, ਜਗਜੀਤ ਸਿੰਘ ਸੇਖੋਂ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਸੇਖੋਂ, ਪ੍ਰੀਤਭਗਵਾਨ ਸਿੰਘ, ਜਗਤਾਰ ਸਿੰਘ ਗਿੱਲ ਨੇ ਆਏ ਹੋਏ ਸਰੋਤਿਆਂ ਦੇ ਸਨਮੁੱਖ ਵਿਹਾਰਕ ਨੁਕਤੇ ਪੇਸ਼ ਕੀਤੇ। ਸਾਰੇ ਮਸਲੇ ਵਿਚਾਰਨ ਉਪਰੰਤ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਜੋ ਕਾਰਜਯੋਜਨਾ ਐਲਾਨੀ, ਵਿੱਚ ਪ੍ਰਮੁੱਖ ਤੌਰ ’ਤੇ ਇਸ ਮਸਲੇ ਬਾਰੇ ਸਮਾਜ ਨੂੰ ਜਾਗਰਿਤ ਕਰਨ, ਸਨਅਤ ਦੀ ਵਰਗਵੰਡ ਕਰਨ, ਸਰਕਾਰ ਨੂੰ ਸੁਚੇਤ ਕਰਨ, ਸੰਚਾਰ ਸਾਧਨਾ ਅਤੇ ਲਿਖਤਾਂ ਰਾਹੀਂ ਸਮਾਜਿਕ ਜਾਗਰਿਤੀ ਪੈਦਾ ਕਰਨ, ਵੱਖ ਵੱਖ ਖੇਤਰਾਂ ਅਤੇ ਦ੍ਰਿਸ਼ਟੀਆਂ ਤੋਂ ਸਰਵੇ ਕਰਾਉਣ ਬਾਰੇ ਕਾਰਜਯੋਜਨਾ ਤਿਆਰ ਕੀਤੀ ਗਈ। ਇਸ ਮੌਕੇ ਅੰਗਰੇਜ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਨਿਸ਼ਕਾਮ, ਰਾਜਪਾਲ ਸਿੰਘ ਹਰਦਿਆਲੇਆਣਾ, ਗੁਰਮੀਤ ਸਿੰਘ ਸੰਧੂ, ਗੁਰਨਾਮ ਸਿੰਘ, ਗਗਨਜੋਤ ਸਿੰਘ, ਜਗਜੀਵਨ ਸਿੰਘ, ਉਜਲ ਸਿੰਘ, ਸੁਰਿੰਦਰ ਮਚਾਕੀ, ਮਹੀਪਇੰਦਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਬੱਬੂ, ਹਰਪਿੰਦਰ ਸਿੰਘ, ਮੱਘਰ ਸਿੰਘ, ਡਾ. ਮਨਜੀਤ ਜੌੜਾ, ਮਨਿੰਦਰ ਸਿੰਘ ਬਠਿੰਡਾ, ਅਰਨਜੀਤ ਸਿੰਘ, ਪ੍ਰਵੀਨ ਕਾਲਾ, ਮਾ. ਮਾਨ ਸਿੰਘ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਮੁੱਚੀ ਇਕੱਤਰਤਾ ਦਾ ਮੰਚ ਸੰਚਾਲਨ ਡਾ. ਸੈਫੀ ਵੱਲੋਂ ਗਿਆਨਾਤਮਕ ਅੰਦਾਜ ’ਚ ਚਲਾਇਆ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਧੰਨਵਾਦ ਕਰਨ ਉਪਰੰਤ ਭਵਿੱਖ ’ਚ ਵੀ ਇਸ ਤੋਂ ਵਿਸ਼ਾਲ ਸਮਾਗਮ ਉਲੀਕਨ ਅਤੇ ਪਿੰਡ-ਪਿੰਡ ਜਾ ਕੇ ਵਿਹਾਰਿਕ ਤੌਰ ’ਤੇ ਜਾਗਰਿਤੀ ਪੈਦਾ ਕਰਨ ਸਬੰਧੀ ਅਹਿਦ ਕੀਤਾ।

Real Estate