ਕਰਤਾਰਪੁਰ ਸਾਹਿਬ ਲਾਂਘੇ ਬਾਰੇ ਹੋ ਰਹੀ 2 ਅਪ੍ਰੈਲ ਵਾਲੀ ਮੀਟਿੰਗ ਟਲੀ

ਭਾਰਤ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਦੋ ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੀ ਅਗਲੀ ਬੈਠਕ ਨੂੰ ਟਾਲ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਕੋਲ ਆਪਣੀਆਂ ਸੁਰੱਖਿਆ ਚਿੰਤਾਵਾਂ ਨੂੰ ਸਾਂਝੇ ਕਰਦਿਆਂ ਜਵਾਬ ਵੀ ਮੰਗਿਆ ਹੈ। ਖ਼ਬਰਾਂ ਅਨੁਸਾਰ ਤਿੰਨ ਦਿਨ ਪਹਿਲਾਂ ਕਰਤਾਰਪੁਰ ਸਾਹਿਬ ‘ਤੇ ਇੱਕ 10 ਮੈਂਬਰੀ ਕਮੇਟੀ ਪਾਕਿਸਤਾਨ ਕੈਬਨਿਟ ਵਲੋਂ ਗਠਿਤ ਕੀਤੀ ਗਈ ਸੀ। ਇਸ ਕਮੇਟੀ ‘ਚ ਗੋਪਾਲ ਚਾਵਲਾ ਵੀ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂੰ ਕਰਾਇਆ ਅਤੇ ਕਿਹਾ ਕਿ ਅਗਲੀ ਬੈਠਕ ਦੋ ਅਪ੍ਰੈਲ ਦੀ ਬਜਾਏ ਪਾਕਿਸਤਾਨ ਦਾ ਜਵਾਬ ਮਿਲਣ ਤੋਂ ਬਾਅਦ ਆਪਸ ‘ਚ ਤੈਅ ਤਰੀਕ ‘ਤੇ ਹੋਵੇਗੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਤਕਨੀਕੀ ਵਿਸ਼ਿਆਂ ‘ਤੇ ਅਗਲੀ ਬੈਠਕ ਅਪ੍ਰੈਲ ਦੇ ਮੱਧ ‘ਚ ਬੁਲਾਉਣ ਦੀ ਗੱਲ ਕਹੀ ਹੈ।
ਭਾਰਤ ਨੇ ਪ੍ਰਸਤਾਵ ਦਿੱਤਾ ਹੈ ਕਿ ਰੋਜ਼ਾਨਾ 5,000 ਸ਼ਰਧਾਲੂ ਅਤੇ ਖ਼ਾਸ ਦਿਨਾਂ ‘ਤੇ 15,000 ਲੋਕ ਮੱਥਾ ਟੇਕਣ ਲਈ ਜਾਣਗੇ। ਇਨ੍ਹਾਂ ਤੋਂ ਇਲਾਵਾ ਲਾਂਘੇ ਦੀ ਵਰਤੋਂ ਹਰ ਧਰਮ ਦੇ ਲੋਕ ਕਰ ਸਕਦੇ ਹਨ। ਲਾਂਘਾ ‘ਓਵਰਸੀਜ਼ ਸਿਟੀਜਨਜ਼ ਆਫ਼ ਇੰਡੀਆ’ (ਓ। ਸੀ। ਆਈ।) ਦੇ ਕਾਰਡ ਧਾਰਕਾਂ ਲਈ ਵੀ ਖੁੱਲ੍ਹਾ ਹੋਵੇਗਾ, ਜਿਸ ਲਈ ਪਾਕਿਸਤਾਨ ਰਾਜ਼ੀ ਨਹੀਂ ਹੈ। ਭਾਰਤ ਨੇ ਲਾਂਘੇ ਨੂੰ ਸੱਤੇ ਦਿਨ ਖੁੱਲ੍ਹਾ ਰੱਖਣ ਲਈ ਕਿਹਾ ਹੈ।

Real Estate