ਆਰਐਸਐਸ ‘ਤੇ ਪਾਬੰਦੀ ਲਾਉਣ ਅਤੇ ਹਟਾਉਣ ਵਾਲੇ ਦਸਤਾਵੇਜ ‘ਗੁਆਚੇ’

1193

RSSਗੌਰਵ ਵਿਵੇਕ ਭਟਨਾਗਰ
1948 ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਸੰਘ ਤੇ ਪਾਬੰਦੀ ਲੱਗੀ ਸੀ , ਜਿਸ ਨੂੰ ਸਾਲ ਭਰ ਬਾਅਦ 1949 ਵਿੱਚ ਹਟਾਇਆ ਗਿਆ ਸੀ । ਇਸ ਨਾਲ ਜੁੜੇ ਦਸਤਾਵੇਜ ਜਨਤਕ ਤੌਰ ‘ਤੇ ਮੁਹੱਈਆ ਹੋਣੇ ਚਾਹੀਦੇ , ਪਰ ਨਾ ਇਹ ਨੈਸ਼ਨਲ ਆਰਕਾਈਵਜ਼ ਕੋਲ ਹਨ ਅਤੇ ਨਾ ਹੀ ਗ੍ਰਹਿ ਮੰਤਰਾਲੇ ਦੇ ਕੋਲ । ਇਹਨਾ ਮਹੱਤਵਪੂਰਨ ਫਾਈਲਾਂ ਦਾ ਕੋਈ ਅਤਾ -ਪਤਾ ਨਹੀਂ ।
ਦਿੱਲੀ ਦੇ ਇੱਕ ਆਰਟੀਆਈ ਕਾਰਕੁੰਨ ਵੈਂਕਟੇਸ਼ ਨਾਇਕ ਨੂੰ 1949 ਵਿੱਚ ਆਰ ਐਸ ਐਸ ਤੋਂ ਪਾਬੰਦੀ ਹਟਾਏ ਜਾਣ ਸਬੰਧੀ ਫਾਈਲਾਂ ਦੇ ਸੰਦਰਭ ਵਿੱਚ ਪਤਾ ਲੱਗਿਆ , ਉਹ ਨੈਸ਼ਨਲ ਆਰਕਾਈਵਜ਼ ‘ਚ ਖੋਜ ਕਰ ਰਹੇ ਸਨ।
ਫਾਈਲ ‘ਚ ਮੌਜੂਦ ਵਿਸ਼ਾ -ਵਸਤੂ ਬਾਰੇ ਉਤਸਕ ਹੋਕੇ ਉਸਨੇ ਇਹਨਾਂ ਨੂੰ ਉਪਲਬੱਧ ਕਰਾਏ ਜਾਣ ਲਈ ਅਰਜ਼ੀ ਦਿੱਤੀ , ਪਰ ਸਟਾਫ ਨੇ ਦੱਸਿਆ ਉਹਨਾਂ ਨੂੰ ਇਹ ਫਾਈਲਾਂ ਹਾਲੇ ਤੱਕ ਗ੍ਰਹਿ ਮੰਤਰਾਲੇ ਵੱਲੋਂ ਸੌਂਪੀਆਂ ਨਹੀਂ ਗਈਆਂ ।
ਨਾਇਕ ਨੇ ਇਸ ਮਗਰੋਂ ਜੁਲਾਈ 2018 ਵਿੱਚ ਇੱਕ ਆਰਟੀਆਈ ਦਾਖਿਲ ਕਰਦੇ ਹੋਏ ਦੋ ਫਾਈਲਾਂ ਦੀਆਂ ਕਾਪੀਆਂ ਮੰਗੀਆਂ , ਜਿਸ ਵਿੱਚ 1948 ਵਿੱਚ ਆਰ ਐਸ ਐਸ ‘ਤੇ ਪਾਬੰਦੀ ਲਾਏ ਜਾਣ ਅਤੇ 1949 ਵਿੱਚ ਪਾਬੰਦੀ ਹਟਾਏ ਜਾਣ ਸਬੰਧੀ ਦਸਤਾਵੇਜ ਮੌਜੂਦ ਸਨ।
ਉਹਨਾਂ ਨੇ ਮਹਾਤਮਾ ਗਾਂਧੀ ਦੀ ਹੱਤਿਆ ਤੋਂ 1948 ਵਿੱਚ ਆਰਐਸਐਸ ਉਪ ਪਾਬੰਦੀ ਬਾਰੇ ਸਬੰਧਤ ਨੋਟਿਸ ਸਮੇਤ ਸਾਰੇ ਰਿਕਾਰਡ, ਦਸਤਾਵੇਜਾਂ ਅਤੇ ਕਾਗਜਾਤਾਂ ਦੀ ਜਾਂਚ ਦੀ ਮੰਗ ਵੀ ਕੀਤੀ ਸੀ ।
ਗ੍ਰਹਿ ਮੰਤਰਾਲੇ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਫਾਈਲ ਉਹਨਾ ਕੋਲ ਨਹੀਂ ਹੈ।
ਅਰਜ਼ੀ ਦਾਤਾ ਨੇ ਇਹ ਵੀ ਪੁੱਛਿਆ ਸੀ ਕਿ ਜੇਕਰ ਇਹ ਨਸ਼ਟ ਕਰ ਦਿੱਤੀਆਂ ਗਈਆਂ ਹਨ ਤਾਂ ਇਹਨਾਂ ਨੂੰ ਨਸ਼ਟ ਕਰਨ ਦੇ ਹੁਕਮ ਦੇਣ ਵਾਲੇ ਅਧਿਕਾਰੀ ਦਾ ਨਾਂਮ ਅਤੇ ਉਸਦਾ ਅਹੁਦਾ ਦੱਸੇ ਜਾਣ ਦੀ ਮੰਗ ਕੀਤੀ ਸੀ ।
ਗ੍ਰਹਿ ਮੰਤਰਾਲੇ ਕੋਲ ਇਸਦਾ ਵੀ ਕੋਈ ਸਬੂਤ ਨਹੀਂ ਸੀ ।
ਅਰਜੀਦਾਤਾ ਹੁਣ ਇਹਨਾਂ ਗੁੰਮ ਹੋਈਆਂ ਫਾਈਲ ਦੀ ਜਾਂਚ ਦਾ ਹੁਕਮ ਦੇਣ ਲਈ ਮੁੱਖ ਸੂਚਨਾ ਕਮਿਸ਼ਨਰ ਕੋਲ ਸਿ਼ਕਾਇਤ ਦਰਜ ਕਰਨ ‘ਤੇ ਵਿਚਾਰ ਕਰ ਰਹੇ ਹਨ।

Real Estate