ਸਿੰਘ ਕਰਨਗੇ ਸਰੀ ਤੋਂ ਸੁਲਤਾਨਪੁਰ ਲੋਧੀ ਤੱਕ ਮੋਟਰਸਾਈਕਲ ਯਾਤਰਾ

1701

ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਸਰੀ ਤੋਂ ਸੁਲਤਾਨਪੁਰ ਲੋਧੀ (ਪੰਜਾਬ) ਤੱਕ ਮੋਟਰਸਾਈਕਲ ਯਾਤਰਾ ਕੀਤੀ ਜਾਵੇਗੀ। ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੰਘ ਸਿੱਧੂ ਤੇ ਹੋਰ ਮੈਬਰਾਂ ਨੇ ਕਿਹਾ ਕਿ ਕਲੱਬ ਦੇ ਛੇ ਮੈਂਬਰ 3 ਅਪਰੈਲ ਤੋਂ ਵਿਸ਼ਵ ਯਾਤਰਾ ਸਰੀ ਤੋਂ ਸ਼ੁਰੂ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਫਰਾਂਸ ਹੁੰਦੇ ਹੋਏ ਯੂਰੋਪ ਸਮੇਤ ਈਰਾਨ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਹੁੰਦੇ ਹੋਏ ਵਾਹਗਾ ਸਰਹੱਦ ਰਸਤੇ ਭਾਰਤ ’ਚ ਦਾਖ਼ਲ ਹੋਣਗੇ। ਅਟਾਰੀ ਸਰਹੱਦ ’ਤੇ ਵੱਡੀ ਗਿਣਤੀ ’ਚ ਸਿੱਖ ਨੌਜਵਾਨ ਸਵਾਗਤ ਕਰਨਗੇ। ਲਗਪਗ 45 ਦਿਨਾਂ ਦੇ ਸਫ਼ਰ ਦੀ ਸਮਾਪਤੀ ਸੁਲਤਾਨਪੁਰ ਲੋਧੀ ਪਹੁੰਚ ਕੇ ਹੋਵੇਗੀ। ਯਾਤਰਾ ਦੌਰਾਨ ਮਿਲਣ ਵਾਲੀ ਸਾਰੀ ਰਕਮ ਖਾਲਸਾ ਏਡ ਨੂੰ ਮਨੁੱਖਤਾ ਦੀ ਭਲਾਈ ਵਾਸਤੇ ਦਿੱਤੀ ਜਾਏਗੀ ਅਤੇ ਯਾਤਰਾ ਦਾ ਖਰਚ ਕਲੱਬ ਦੇ ਮੈਂਬਰ ਖੁਦ ਕਰਨਗੇ।

Real Estate