ਪਹਿਲਾਂ ਨਿਊਜੀਲੈਂਡ ਤੇਂ ਹੁਣ ਸਿਆਟਲ ‘ਚ ਵਾਪਰਿਆ ਗੋਲੀਕਾਂਡ

4968

ਨਿਊਜੀਲੈਂਡ ਵਿੱਚ ਵਾਪਰੇ ਤਾਜਾ ਗੋਲੀਕਾਂਡ ਮਗਰੋਂ ਹੁਣ ਸਿਆਟਲ ਦੇ ਲੇਖ ਸਿਟੀ ਵੇਅ ਨੌਰਥ ਈਸਟ ‘ਤੇ ਸੈਡ ਪੁਆਇੰਟ ‘ਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋਏ ਹਨ।
ਸਥਾਨਕ ਸਮੇਂ ਅਨੁਸਾਰ ਸ਼ਾਮ ਤਕਰੀਬਨ 4 ਵਜੇ ਸਿਆਟਲ ਦੇ ਲੇਖ ਸਿਟੀ ਵੇਅ ਇਲਾਕੇ ‘ਚ ਇਕ ਕਾਰ ਸਵਾਰ ਅਣਪਛਾਤੇ ਵਿਅਕਤੀ ਨੇ 125 ਸਟਰੀਟ ‘ਤੇ ਆ ਰਹੀ ਮੈਟਰੋ ਬੱਸ ‘ਤੇ ਗੋਲੀਆਂ ਚਲਾ ਕੇ ਬੱਸ ਡਰਾਈਵਰ ਨੂੰ ਜ਼ਖ਼ਮੀ ਕਰ ਦਿੱਤਾ। ਬੱਸ ‘ਚ ਕੁੱਲ 12 ਮੁਸਾਫ਼ਰ ਸਵਾਰ ਸਨ। ਪਰ ਡਰਾਈਵਰ ਨੇ ਜ਼ਖਮੀ ਹੋਣ ਦੇ ਬਾਵਜੂਦ ਬੱਸ ਭਜਾ ਕੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਦਿੱਤੀ, ਜਿਸ ਨਾਲ ਬਾਕੀ ਮੁਸਾਫ਼ਰਾਂ ਦੀ ਜਾਨ ਬੱਚ ਗਈ। ਇਸ ਤੋਂ ਬਾਅਦ ਹਮਲਾਵਰ ਨੇ 2 ਕਾਰਾਂ ਤੇ ਫਾਇਰਿੰਗ ਕਰ ਕੇ 2 ਵਿਅਕਤੀਆਂ ਜਿਨ੍ਹਾਂ ਦੀ ਉਮਰ 70 ਸਾਲ ਤੇ 50 ਸਾਲ ਹੈ ਨੂੰ ਮਾਰ ਦਿੱਤਾ। ਇਕ ਹੋਰ 33 ਸਾਲਾ ਰਾਹਗੀਰ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਸਾਰੇ ਇਲਾਕੇ ਨੂੰ ਆਪਣੇ ਘੇਰੇ ‘ਚ ਲੈ ਕੇ ਹਮਲਾਵਰ ਨੂੰ ਕਾਬੂ ਕਰ ਲਿਆ।

Real Estate