ਕ੍ਰਿਕਟ ਮੈਚਾਂ ਵਿੱਚ ਲੱਗ ਰਹੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ

1354

ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਕਿੰਗਜ਼-ੀਯ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਸੋਮਵਾਰ ਨੂੰ ਖੇਡੇ ਗਏ ਆਈਪੀਐੱਲ ਮੈਚ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਮੈਚ ਦੌਰਾਨ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਾਏ ਗਏ।ਇਸ ਵਾਰ ਦੇ ਆਈਪੀਐੱਲ ਟੂਰਨਾਮੈਂਟ ਦਾ ਇਹ ਚੌਥਾ ਮੈਚ ਸੀ। ਇਸ ਮੈਚ ਦੀ 24 ਸਕਿੰਟਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ।ਵੀਡੀਓ ਵਿੱਚ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਨਿਕੋਲਸ ਪੂਰਨ ਕਰੀਜ਼ ‘ਤੇ ਦਿਖਾਈ ਦੇ ਰਹੇ ਹਨ ਅਤੇ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਜਯਦੇਵ ਉਨਾਦਕਟ ਰਨ-ਅਪ ਲੈ ਕੇ ਵਾਪਸ ਆ ਰਹੇ ਹਨ।ਇਸੇ ਦੌਰਾਨ ਵੀਡੀਓ ਵਿੱਚ ‘ਚੌਕੀਦਾਰ ਚੋਰ ਹੈ’ਦੇ ਨਾਅਰੇ ਲੱਗਣ ਦੀ ਆਵਾਜ਼ ਸੁਣਨ ਲਗਦੀ ਹੈ। ਵਾਇਰਲ ਵੀਡੀਓ ਵਿੱਚ ਪੰਜ ਵਾਰ ਇਹ ਨਾਅਰਾ ਸੁਣਾਈ ਦਿੰਦਾ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ-ਆਪ ਨੂੰ ‘ਦੇਸ ਦਾ ਚੌਕੀਦਾਰ’ ਕਹਿੰਦੇ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ‘ਦੇਸ ਰੱਖਿਅਤ ਹੱਥਾਂ ਵਿੱਚ ਹੈ।’ਇਸੇ ਮੁੱਦੇ ਨੂੰ ਅਧਾਰ ਬਣਾ ਕੇ ਰਫਾਲ ਜਹਾਜ਼ ਦਾ ਹਵਾਲਾ ਦੇ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਬਾਰੇ ਕਿਹਾ ਸੀ ਕਿ ‘ਚੌਕੀਦਾਰ ਚੋਰ ਹੈ।’ਫਿਲਹਾਲ ਤਾਂ ਇਹ ਵੀਡੀਓ ਵਟਸਐਪ, ਫੇਸਬੁੱਕ ਤੇ ਟਵਿੱਟਰ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਹ ਵੀਡੀਓ ਸੈਂਕੜੇ ਵਾਰ ਸ਼ੇਅਰ ਹੋ ਚੁੱਕਿਆ ਹੈ।
ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਜੈਦੇਵ ਉਨਾਦਕਟ ਨੇ ਜਦੋਂ 18ਵੇਂ ਓਵਰ ਵਿੱਚ ਪਹਿਲੀ ਗੇਂਦ ਸੁੱਟੀ ਤਾਂ ਸਟੇਡੀਅਮ ਦੇ ਉੱਤਰੀ ਪਾਸਿਓਂ ਮੋਦੀ-ਮੋਦੀ ਦੇ ਨਾਅਰਿਆਂ ਦੀ ਆਵਾਜ਼ ਆਉਣ ਲੱਗੀ।ਕੋਈ ਸਿਆਸੀ ਸਮੱਗਰੀ ਅੰਦਰ ਲਿਜਾਣ ਦੀ ਆਗਿਆ ਨਹੀਂ ਸੀ ਮੈਚ ਦੀ ਸ਼ੁਰੂਆਤ ਸਮੇਂ ਸੰਗੀਤ ਵੀ ਉੱਚਾ ਸੀ। ਹਾਂ, 18ਵੇਂ ਓਵਰ ਵਿੱਚ ਨਾਅਰੇ ਸਾਫ਼ ਸੁਣੇ ਜਾ ਸਕਦੇ ਸਨ।”
ਇਸ ਤੋਂ ਬਾਅਦ ਜਦੋਂ 18ਵੇਂ ਓਵਰ ਦੀ ਦੂਜੀ ਗੇਂਦ ਤੇ ਜਦੋਂ ਪੰਜਾਬ ਟੀਮ ਦੇ ਬੱਲੇਬਾਜ਼ ਨਿਕੋਲਸ ਪੂਰਨ ਨੇ ਜੈਦੇਵ ਦੀ ਗੇਂਦ ਤੇ ਚੌਕਾ ਮਾਰਿਆ ਤਾਂ ਉਸ ਮਗਰੋਂ ਨਾਅਰੇ ਬਦਲੇ ਹੋਏ ਸੁਣ ਰਹੇ ਸਨ।ਭੀੜ ਵਿੱਚੋਂ ਤੇਜ਼ ਅਵਾਜ਼ ਆਈ- “ਚੌਕੀਦਾਰ ਚੋਰ ਹੈ।” ਇਹ ਨਾਅਰਾ ਪੰਜ ਵਾਰ ਲਾਇਆ ਗਿਆ।
ਹੌਟ-ਸਟਾਰ ਦੀ ਵੈਬਸਾਈਟ ‘ਤੇ ਇਹ ਪੂਰੇ ਸਿਲਸਿਲੇਵਾਰ ਢੰਗ ਨਾਲ ਸੁਣਿਆ ਜਾ ਸਕਦਾ ਹੈ।ਸਟੇਡੀਅਮ ਵਿੱਚ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ‘ਮੋਦੀ-ਮੋਦੀ’ ਦੇ ਨਾਅਰਿਆਂ ਦੇ ਜਵਾਬ ਵਿੱਚ ਲਾਏ ਗਏ ਸਨ। ਅਜਿਹਾ ਨਹੀਂ ਹੈ ਕਿ ਸਟੇਡੀਅਮ ਵਿੱਚ ਸਿਰਫ਼ ਇਹੀ ਇੱਕ ਨਾਅਰਾ ਲਾਇਆ ਜਾ ਰਿਹਾ ਸੀ।

Real Estate