ਕਿਮ ਜੋਂਗ ਨੇ ਫ਼ੋਟੋਗ੍ਰਾਫ਼ਰ ਨੂੰ 3 ਸੈਕਿੰਡ ਦੀ ਗਲਤੀ ਲਈ ਨੌਕਰੀਓ ਕੱਢਿਆ

3957

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਸਾਲਾਂ ਤੋਂ ਉਨ੍ਹਾਂ ਦੀ ਤਸਵੀਰ ਖਿੱਚਣ ਵਾਲੇ ਉਨ੍ਹਾਂ ਦੇ ਨਿਜੀ ਫ਼ੋਟੋਗ੍ਰਾਫ਼ਰ ਨੂੰ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਕਿਉਂਕਿ ਉਹ ਤਿੰਨ ਸਕਿੰਟਾਂ ਲਈ ਕਿਮ ਦੇ ਸਾਹਮਣੇ ਆ ਗਿਆ ਸੀ।
10 ਮਾਰਚ ਨੂੰ ਕਿਮ ਜੋਂਗ ਉਨ ਜਦੋਂ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਦੀ ਫ਼ੋਟੋ ਖਿੱਚਣ ਲਈ ਉਨ੍ਹਾਂ ਦਾ ਫ਼ੋਟੋਗ੍ਰਾਫ਼ਰ ਸਾਹਮਣੇ ਆ ਗਿਆ। ਇਹ ਗੱਲ ਕਿਮ ਨੂੰ ਐਨੀ ਮਾੜੀ ਲੱਗੀ ਕਿ ਉਨ੍ਹਾਂ ਨੇ 47 ਸਾਲਾ ਇਸ ਫ਼ੋਟੋਗ੍ਰਾਫ਼ਰ ਨੂੰ ਨੌਕਰੀ ਤੋਂ ਕੱਢ ਦਿੱਤਾ। ਹੋਰ ਤਾਂ ਹੋਰ ਕੋਰੀਆ ਦੀ ਵਰਕਰ ਪਾਰਟੀ ਦੇ ਲੋਕਾਂ ਨੇ ਫ਼ੋਟੋਗ੍ਰਾਫ਼ਰ ਨੂੰ ਦੋਗਲੇ ਦਰਜੇ ਦਾ ਨਾਗਰਿਕ ਵੀ ਦੱਸ ਦਿੱਤਾ।ਫ਼ੋਟੋਗ੍ਰਾਫ਼ਰ ਦੀ ਪਛਾਣ ਰੀ ਨਾਂ ਵਜੋਂ ਹੋਈ ਹੈ। ਰੀ ਇਸ ਤਰ੍ਹਾਂ ਦੇ ਕੋਣ ਨਾਲ ਫ਼ੋਟੋ ਖਿੱਚ ਰਹੇ ਸਨ ਕਿ ਕੈਮਰੇ ਦੀ ਫ਼ਲੈਸ਼ ਨੇ ਕਿਮ ਜੋਂਗ ਦੀ ਗਰਦਨ ਨੂੰ ਢੱਕ ਲਿਆ। ਇਸ ਫ਼ੋਟੋ ਕਾਰਨ ਰੀ ਤੇ ਫ਼ੋਟੋਗ੍ਰਾਫ਼ੀ ਲਈ ਬਣਾਏ ਗਏ ਦੋ ਮੀਟਰ ਦੇ ਪਾਬੰਦੀਸ਼ੁਦਾ ਹਿੱਸੇ ਦੀ ਉਲੰਘਣਾ ਕਰਨਾ ਅਤੇ ਸਿੱਧੇ ਕਿਮ ਦੇ ਸਾਹਮਣੇ ਆ ਕੇ ਫ਼ੋਟੋ ਜਾਂ ਵੀਡਿਓ ਨਾ ਲੈਣ ਦੇ ਨਿਯਮ ਨੂੰ ਤੋੜਣ ਦਾ ਦੋਸ਼ ਲਗਿਆ।

 

Real Estate