ਹਰਸਿਮਰਤ ਦੀ ਟਿਕਟ ਹਾਲੇ ਤੱਕ ਨਾ ਐਲਾਨਣਾ ‘ਕਿਤੇ ਨਾ ਕਿਤੇ ਬਾਦਲਾਂ ਦੇ ਮਨ ਵਿਚ ਡਰ ਜ਼ਰੂਰ ਹੈ’

1162

ਪੰਜਾਬ ਦੀ ਬਠਿੰਡਾ ਲੋਕਸਭਾ ਸੀਟ ਨੂੰ ਲੈ ਕੇ ਅਕਾਲੀ ਦਲ (ਬਾਦਲ) ਅਜੇ ਵੀ ਕੋਈ ਫੈਸਲਾ ਨਹੀਂ ਲੈ ਰਿਹਾ। ਬਾਦਲਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਚੋਣ ਮੈਦਾਨ ’ਚ ਉਤਾਰਨ ਜਾਂ ਫਿਰ ਫਿਰੋਜ਼ਪੁਰ ਤੋਂ। ਡਰ ਹਰਸਿਮਰਤ ਕੌਰ ਬਾਦਲ ਨੂੰ ਵੀ ਹੈ, ਜਿਸ ਕਰਕੇ ਉਹ ਹੁਣ ਬਠਿੰਡਾ ਲੋਕਸਭਾ ਸੀਟ ਛੱਡ ਕੇ ਫਿਰੋਜ਼ਪੁਰ ਸੀਟ ਤੋਂ ਚੋਣ ਲੜਨ ਬਾਰੇ ਸੋਚ-ਵਿਚਾਰ ਕਰ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਸਿਰ ’ਤੇ ਹਨ ਪਰ ਪਾਰਟੀ ਅਜੇ ਤੱਕ ਇਹ ਪੱਕਾ ਨਹੀਂ ਕਰ ਸਕੀ ਕਿ ਉਹ ਕਿੱਥੋਂ ਚੋਣ ਲੜੇਗੀ, ਇਸ ਦਾ ਸਾਫ਼ ਮਤਲਬ ਇਹੀ ਬਣਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਬੇਅਦਬੀ ਅਤੇ ਗੋਲੀਕਾਂਡ ਵਰਗੀਆਂ ਘਟਨਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਨ ਵਿਚ ਡਰ ਜ਼ਰੂਰ ਹੈ।
ਭਾਜਪਾ ਸਰਕਾਰ ਦੌਰਾਨ ਬੈਂਕਾਂ ਅੱਗੇ ਲਾਈਨਾਂ ਵਿਚ ਖੜ੍ਹਣਾ ਵੀ ਲੋਕਾਂ ਨੂੰ ਨਹੀਂ ਭੁੱਲਿਆ ਹੈ , ਇਸ ਤੋਂ ਇਲਾਵਾ ਲੋਕਾਂ ਦਾ ਕਹਿਣ ਹੈ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਨਾ ਤਾਂ ਕਿਸਾਨਾਂ ਲਈ, ਨਾ ਨੌਜਵਾਨਾਂ ਲਈ ਅਤੇ ਨਾ ਹੀ ਮਜ਼ਦੂਰਾਂ ਲਈ ਕੁਝ ਕੀਤਾ।

Real Estate