ਭਾਜਪਾ ਨੇ ਅਡਵਾਨੀ ਤੋਂ ਬਾਅਦ ਜੋਸ਼ੀ ਦਾ ਵੀ ਕੱਟਿਆ ਪੱਤਾ

1102

ਭਾਰਤੀ ਜਨਤਾ ਪਾਰਟੀ ਨੇ ਲਾਲ ਕ੍ਰਿਸ਼ਨ ਅਡਵਾਨੀ ਤੋਂ ਬਾਅਦ ਹੁਣ ਕਾਨਪੁਰ ਤੋਂ ਭਾਜਪਾ ਸੰਸਦ ਮੈਂਬਰ ਰਹੇ ਮੁਰਲੀ ਮਨੋਹਰ ਜੋਸ਼ੀ ਦਾ ਟਿਕਟ ਵੀ ਕੱਟ ਦਿੱਤਾ ਹੈ। ਮੁਰਲੀ ਮਨੋਹਰ ਜੋਸ਼ੀ ਨੇ ਕਾਨਪੁਰ ਦੇ ਵੋਟਰਾਂ ਦੇ ਨਾਂਅ ਚਿੱਠੀ ਜਾਰੀ ਕਰ ਕੇ ਚੋਣ ਨਾਲ ਲੜਨ ਦੀ ਗੱਲ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਚਿੱਠੀ ਵਿੱਚ ਕਿਹਾ ਕਿ ਭਾਜਪਾ ਦੇ ਜੱਥੇਬੰਦਕ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਨਪੁਰ ਹੀ ਨਹੀਂ, ਕਿਤੋਂ ਵੀ ਚੋਣ ਨਹੀਂ ਲੜਨੀ ਚਾਹੀਦੀ।ਸੋਮਵਾਰ ਨੂੰ ਕਾਨਪੁਰ ਦੇ ਵੋਟਰਾਂ ਨੂੰ ਜੋਸ਼ੀ ਨੇ ਚਿੱਠੀ ਜਾਰੀ ਕਰ ਕੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ। ਬਿਨਾ ਉਨ੍ਹਾਂ ਦੇ ਹਸਤਾਖਰ ਵਾਲੀ ਇਸ ਚਿੱਠੀ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਖ਼ੁਦ ਉਨ੍ਹਾਂ ਦੇ ਨਿਜੀ ਸਕੱਤਰ ਲਲਿਤ ਅਧਿਕਾਰੀ ਨੇ ਕੀਤੀ ਹੈ। ਇਹ ਚਿੱਠੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਵੋਟਰਾਂ ਨੂੰ ਲਿਖੀ ਦੋ ਸਤਰਾਂ ਦੀ ਚਿੱਠੀ ਵਿੱਚ ਜੋਸ਼ੀ ਨੇ ਕਿਹਾ ਹੈ ਕਿ ਸੋਮਵਾਰ ਨੂੰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਰਾਮਲਾਲ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਾਨਪੁਰ ਹੀ ਨਹੀਂ, ਕਿਤੋਂ ਵੀ ਚੋਣ ਨਹੀਂ ਲੜਨੀ ਚਾਹੀਦੀ।
ਕਾਨਪੁਰ ਸੰਸਦੀ ਖੇਤਰ ਤੋਂ ਜੋਸ਼ੀ ਨੇ ਪਿਛਲੀਆਂ ਚੋਣਾਂ ਦੌਰਾਨ 2।22 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ।
ਦੋ ਦਿਨ ਪਹਿਲਾਂ ਜੋਸ਼ੀ ਦੇ ਕਾਨਪੁਰ ਦੌਰੇ ਦਾ ਪ੍ਰੋਗਰਾਮ ਵੀ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਇੱਥੋਂ ਦੇ ਪ੍ਰਸਿੱਧ ਗੰਗਾ ਮੇਲੇ ਵਿੱਚ ਸ਼ਾਮਲ ਹੋਣਾ ਸੀ। ਹੁਣ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ।
ਚੋਣ ਨਾ ਲੜਨ ਦੀ ਰਸਮੀ ਸੂਚਨਾ ਤੋਂ ਬਾਅਦ ਡਾ। ਜੋਸ਼ੀ ਨੇ ਆਪਣੇ ਵੋਟਰਾਂ ਲਈ ਚਿੱਠੀ ਜਾਰੀ ਕੀਤੀ। ਨਿਜੀ ਸਕੱਤਰ ਲਲਿਤ ਅਧਿਕਾਰੀ ਨੇ ਦੱਸਿਆ ਕਿ ਚਿੱਠੀ ਸੰਸਦ ਮੈਂਬਰ ਨੇ ਹੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੰਗਠਨ ਦੇ ਫ਼ੈਸਲੇ ਅਨੁਸਾਰ ਡਾ। ਜੋਸ਼ੀ ਚੋਣ ਨਹੀਂ ਲੜਨਗੇ।

Real Estate