ਭਾਜਪਾ ‘ਚ ਭਾਜੜ : ਮੈਂ ਚੌਕੀਦਾਰ ਨਹੀਂ ਹੋ ਸਕਦਾ ਕਿਉਂਕਿ ਮੈਂ ਬ੍ਰਹਾਮਣ ਹਾਂ – ਸੁਬਰਾਮਣੀਅਮ ਸਵਾਮੀ

Subramanian-Swamy-ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਬਰਾਮਣੀਅਮ ਸਵਾਮੀ ਨੇ ਐਤਵਾਰ ਨੂੰ ਕਥਿਤ ਤੌਰ ‘ਤੇ ਜਾਤੀਵਾਦੀ ਟਿੱਪਣੀ ਕੀਤੀ ਹੈ, ਜਦੋਂ ਉਹਨਾਂ ਨੇ ਕਿਹਾ ਕਿ ਮੈਂ ਚੌਕੀਂਦਾਰ ਨਹੀਂ ਹੋ ਸਕਦਾ ਕਿਉਂਕਿ ਮੈਂ ਇੱਕ ਬ੍ਰਹਾਮਣ ਹਾਂ ।
17 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਭਾਜਪਾ ਨੇਤਾਵਾਂ ਨੇ ਟਵਿੱਟਰ ‘ਤੇ ਆਪਣੇ ਨਾਂਮ ਦੇ ਅੱਗੇ ‘ਚੌਕੀਦਾਰ’ ਸ਼ਬਦ ਜੋੜਿਆ ਸੀ । ਪਾਰਟੀ ਨੇ ਸੋਸ਼ਲ ਮੀਡੀਆ ਉਪਰ ਮੈਂ ਵੀ ਚੌਕੀਦਾਰ ਮੁਹਿੰਮ ਵੀ ਕੀਤੀ , ਜਿਸ ਵਿੱਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ । ਭਾਜਪਾ ਨੇ ਕਾਂਗਰਸ ਦੇ ‘ਚੌਕੀਦਾਰ ਚੌਰ ਹੈ’ ਦੇ ਨਾਅਰੇ ਦਾ ਮੁਕਾਬਲਾ ਕਰਨ ਲਈ ਇਹ ਮੁਹਿੰਮ ਵਿੱਢੀ ਹੈ।
ਇੱਕ ਤਾਮਿਲ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੂੰ ਪੁੱਛਿਆ ਕਿ ਉਹਨਾ ਨੇ ਆਪਣੇ ਨਾਂਮ ਨਾਲ ਚੌਕੀਦਾਰ ਸ਼ਬਦ ਕਿਉਂ ਨਹੀਂ ਜੋੜਿਆ ਤਾਂ ਉਹਨਾਂ ਕਿਹਾ ਕਿ ਮੈਂ ਬ੍ਰਹਾਮਣ ਹਾਂ , ਚੌਕੀਦਾਰ ਨਹੀਂ ਬਣਾ ਸਕਦਾ , ਮੈਂ ਉਹਨਾਂ ਨੂੰ ਸਿਖਾਉਂਗਾ ਅਤੇ ਉਹਨਾ ਦੇ ਮੁਤਾਬਿਕ , ਮੈਂ ਚੌਕੀਦਾਰ ਦੇ ਲਈ ਕੰਮ ਕਰੂਗਾ ।
ਇਸ ਇੰਟਰਵਿਊ ਦਾ ਵੀਡਿਓ ਕਲਿੱਪ ਕਾਫੀ ਤੇਜੀ ਨਾਲ ਘੁੰਮ ਰਿਹਾ ਹੈ।

Real Estate