ਦਿੱਲੀ ਤੋਂ ਜਾ ਰਹੀ ਬੱਸ ਨੂੰ ਲੱਗੀ ਅੱਗ, 4 ਮੌਤਾਂ ਦੀ ਖ਼ਬਰ

1357

ਸੋਮਵਾਰ ਨੂੰ ਸਵੇਰੇ 1 ਵਜੇ ਦੇ ਕਰੀਬ ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ ਬੱਸ ਵਿਚ ਅੱਗ ਲੱਗਣ ਦੀ ਖਬਰ ਹੈ। ਬੱਸ ਨੂੰ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿਚ ਹਫੜਾ–ਦਫੜੀ ਮਚ ਗਈ। ਖਲਬਰਾਂ ਅਨੁਸਾਰ ਸਵਾਰੀਆਂ ਦੇ ਬੱਸ ’ਚੋਂ ਉਤਰਦੇ ਉਤਰਦੇ ਇਕ ਬੱਚਾ, ਇਕ ਔਰਤ ਸਮੇਤ 4 ਯਤਾਰੀਆਂ ਜਿਉਂਦੇ ਸੜ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਿਲ੍ਹੇ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਏ।
ਦਿੱਲੀ ਦੇ ਆਨੰਦ ਵਿਹਾਰ ਤੋਂ ਲਖਨਊ ਦੇ ਆਲਮਬਾਗ ਜਾ ਰਹੀ ਰੋਡਵੇਜ ਬੱਸ ਵਿਚ ਆਗਰਾ ਲਖਨਊ ਐਕਸਪ੍ਰੈਸ ਵੇ ਉਤੇ ਮਾਈਲਸਟੋਨ 77 ਦੇ ਨੇੜੇ ਅਚਾਨਕ ਅੱਗ ਲੱਗੀ, ਅੱਗ ਲੱਗਣ ਨਾਲ ਬੱਸ ਪੂਰੀ ਤਰ੍ਹਾਂ ਸੜਕੇ ਰਾਖ ਹੋ ਗਈ।
ਬੱਸ ਵਿਚ ਕਿੰਨੇ ਯਾਤਰੀ ਸਨ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਤੱਕ ਪਤਾ ਨਹੀਂ ਲੱਗਿਆ। ਹਾਲਾਂਕਿ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੀ ਗੱਲ ਫਿਲਹਾਲ ਸਾਹਮਣੇ ਆਈ ਹੈ।

Real Estate